updated 8:42 AM UTC, May 21, 2019
Headlines:

ਆਰੀਅਨਜ਼ ਦੇ ਐਗਰੀਕਲਚਰ ਵਿਦਿਆਰਥੀਆਂ ਨੇ ਸੀਆਈਆਈ ਐਗਰੋ ਟੈੱਕ ਦਾ ਦੌਰਾ ਕੀਤਾ

ਚੰਡੀਗੜ - ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਦੇ ਐਗਰੀਕਲਚਰ ਵਿਭਾਗ ਦੇ ਵਿਦਿਆਰਥੀਆਂ ਨੇ ਪਰੇਡ ਗਰਾਊਂਡ, ਸੈਕਟਰ 17, ਚੰਡੀਗੜ ਵਿੱਚ ਭਾਰਤ ਦੇ ਪ੍ਰਮੁੱਖ ਖੇਤੀ ਮੇਲੇ, ਸੀਆਈਆਈ ਐਗਰੋ ਟੈੱਕ ਇੰਡੀਆਂ 2018 ਦੇ 13ਵੇਂ ਸੰਸਕਰਣ ਵਿੱਚ ਦੌਰਾ ਕੀਤਾ। ਵਿਦਿਆਰਥੀਆਂ ਨੂੰ ਚੰਗੀ ਧਰਤੀ, ਫੂਡ ਟੈੱਕ, ਫਾਰਮ ਟੈੱਕ, ਡੇਅਰੀ ਅਤੇ ਪਸ਼ੂ ਪਾਲਣ, ਇਮਪਲੀਮੈਂਟੇਕਸ, ਫਾਰਮ ਸਰਵਸਿਸ, ਸਿੰਚਾਈ, ਪਾਣੀ, ਹਾਈਬਰਿਡ ਸੀਡਜ਼, ਫਲਾਂ ਦੇ ਦਰੱਖਤਾਂ, ਸਬਜੀਆਂ, ਫਰਟੀਲਾਈਜ਼ਰਸ, ਖਾਦਾਂ, ਵਰਮੀ ਕੰਪੋਸਟ, ਟਰੈਕਟਰਾਂ, ਕੰਬਾਈਨਜ਼, ਹਾਰਵੈਸਟਰ, ਥਰੈਸ਼ਰ, ਮੂਵਰ, ਰੀਪਰਸ, ਰੋਟਾਵੈਟਰ, ਸਪਰੈਅਰਜ਼, ਪੈਡੀ ਪਲੈਟਨਰ ਅਤੇ ਹੋਰ ਖੇਤੀਬਾੜੀ ਮਸ਼ੀਨਰੀ ਨੂੰ ਦੇਖਣ ਦਾ ਮੌਕਾ ਮਿਲਿਆ। ਪ੍ਰੌਫੈਸਰ ਬੀ.ਐਸ.ਸਿੱਧੂ, ਡਾਇਰੇਕਟਰ, ਆਰੀਅਨਜ਼ ਗਰੁੱਪ ਨੇ ਕਿਹਾ ਕਿ ਇਹ ਦੌਰਾ ਵਿਦਿਆਰਥੀਆਂ ਨੂੰ ਉਦਯੋਗ ਦੇ ਨਾਲ ਕਿਸਾਨ ਭਾਈਚਾਰੇ ਦੀ ਸਰਗਰਮਤਾ ਬਾਰੇ ਜਾਣਨ ਦਾ ਮੌਕਾ ਦੇਵੇਗਾ, ਜਿਸ ਨਾਲ ਨਵੀਂ ਉਤਪਾਦ ਅਤੇ ਉਤਪਾਦਨ ਨੂੰ ਸੁਧਾਰਨ ਦੇ ਮੰਤਵ ਨਾਲ ਨਵੀਂਆਂ, ਉੱਭਰਦੀਆਂ ਤਕਨੀਕਾਂ ਅਤੇ ਖੇਤੀ ਵਿਹਾਰ ਵਿੱਚ ਸੁਧਾਰ ਕੀਤਾ ਜਾ ਸਕੇਗਾ।

New York