ਰੋਮ , 19 ਜੂਨ ਕੋਰੋਨਾ ਵਾਇਰਸ ਮਹਾਮਾਰੀ ਕਾਰਨ 3 ਮਹੀਨੇ ਦੀ ਬ੍ਰੇਕ ਤੋਂ ਬਾਅਦ ਮੈਦਾਨ ਤੇ ਪਰਤੇ 35 ਸਾਲ ਦੇ ਸਟਾਰ ਫੁੱਟਬਾਲਰ ਕ੍ਰਿਸਟਿਆਨੋ ਰੋਨਾਲਡੋ ਲੈਅ ਵਿੱਚ ਨਹੀਂ ਵਿਖ ਰਹੇ ਹਨ| ਯੂਵੈਂਟਸ ਦਾ ਇਹ ਸਟ੍ਰਾਈਕਰ ਵਾਪਸੀ ਦੇ ਬਾਅਤ ਤੋਂ ਪਹਿਲੇ 2 ਮੈਚਾਂ ਵਿਚ ਕੋਈ ਕਮਾਲ ਨਹੀਂ ਕਰ ਸਕਿਆ| ਬ੍ਰੇਕ ਤੋਂ ਠੀਕ ਪਹਿਲਾਂ ਉਸ ਨੇ ਲਗਾਤਾਰ 14 ਮੈਚਾਂ ਵਿਚ 19 ਗੋਲ ਕੀਤੇ ਸੀ|
ਯੂਵੈਂਟਸ ਦੇ ਕੋਚ ਮੌਰਿਜਿਓ ਸਾਰੀ ਨੇ ਕਿਹਾ ਕਿ ਲਾਕਡਾਊਨ ਵਿਚ ਉਸ ਨੇ ਆਪਣੇ ਸਰੀਰ ਤੇ ਕਾਫੀ ਮਿਹਨਤ ਕੀਤੀ ਹੈ|” ਯੂਵੈਂਟਸ ਨੇ ਇਟੈਲੀਅਨ ਕੱਪ ਫਾਈਨਲ ਵਿੱਚ ਗੋਲ ਰਹਿਤ ਡਰਾਅ ਤੋਂ ਬਾਅਦ ਨਪੋਲੀ ਨੇ ਪੈਨਲਟੀ ਸ਼ੂਟਆਊਟ ਵਿਚ 2-4 ਨਾਲ ਮੈਚ ਗੁਆ ਦਿੱਤਾ| ਕੋਚ ਨੇ ਕਿਹਾ ਕਿ ਅਜੇ ਉਹ ਲੈਅ ਵਿਚ ਨਹੀਂ ਵਿਖਿਆ ਜਿਸ ਦੇ ਲਈ ਉਹ ਜਾਣਿਆ ਜਾਂਦਾ ਹੈ ਪਰ ਲੰਬੇ ਸਮੇਂ ਤਕ ਮੈਚ ਨਹੀਂ ਖੇਡਣ ਨਾਲ ਅਜਿਹਾ ਹੁੰਦਾ ਹੈ| ਪਿਛਲੇ ਹਫਤੇ ਏਸੀ ਮਿਲਾਨ ਖ਼ਿਲਾਫ਼ ਸੈਮੀਫਾਈਨਲ ਵਿਚ ਵੀ ਉਹ ਪਹਿਲੇ ਹਾਫ ਵਿੱਚ ਪੈਨਲਟੀ ਗੋਲ ਨਹੀਂ ਕਰ ਸਕਿਆ ਸੀ| 5 ਵਾਰ ਫੀਫਾ ਦੇ ਸਰਵਸ੍ਰੇਸ਼ਠ ਫੁੱਟਬਾਲਰ ਰਹੇ ਰੋਨਾਲਡੋ ਨਪੋਲੀ ਖਿਲਾਫ 5 ਮਿੰਟ ਲਈ ਚਮਕੇ ਸੀ|