updated 12:10 PM UTC, Apr 22, 2019
Headlines:

ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ: ਵਾਡਰਾ

ਨਵੀਂ ਦਿੱਲੀ - ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪਿਛਲੇ ਹਫ਼ਤੇ ਲਗਾਤਾਰ ਤਿੰਨ ਦਿਨ ਪੁੱਛ-ਪੜਤਾਲ ਮਗਰੋਂ ਰਾਬਰਟ ਵਾਡਰਾ ਨੇ ਐਤਵਾਰ ਨੂੰ ਕਿਹਾ ਹੈ ਕਿ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਵਾਡਰਾ ਨੇ ਫੇਸਬੁੱਕ ’ਤੇ ਕਿਹਾ,‘‘ਮੈਂ ਸਾਰੇ ਦੋਸਤਾਂ ਅਤੇ ਸਾਥੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜੋ ਮੁਲਕ ਭਰ ’ਚੋਂ ਮੇਰੀ ਹਮਾਇਤ ਲਈ ਇਸ ਘੜੀ ’ਚ ਅੱਗੇ ਆਏ। ਮੈਂ ਵਧੀਆ ਹਾਂ ਅਤੇ ਕਿਸੇ ਵੀ ਹਾਲਾਤ ਨਾਲ ਨਜਿੱਠਣ ਦੇ ਕਾਬਿਲ ਹਾਂ। ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਤੁਹਾਡਾ ਸਾਰਿਆਂ ਦਾ ਐਤਵਾਰ ਵਧੀਆ ਗੁਜ਼ਰੇ ਅਤੇ ਅਗਲੇ ਹਫ਼ਤੇ ਸਿਹਤਯਾਬ ਰਹੋ।’’ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਰਿਸ਼ਤੇਦਾਰ ਅਤੇ ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ ਪਤੀ ਵਾਡਰਾ ਤੋਂ ਈਡੀ ਨੇ ਸ਼ਨਿਚਰਵਾਰ ਨੂੰ ਕਰੀਬ ਅੱਠ ਘੰਟਿਆਂ ਤਕ ਸਵਾਲ ਪੁੱਛੇ ਸਨ। ਉਸ ਤੋਂ 7 ਅਤੇ 8 ਫਰਵਰੀ ਨੂੰ ਵੀ ਪੁੱਛ-ਪੜਤਾਲ ਹੋਈ ਸੀ। ਵੀਰਵਾਰ ਨੂੰ ਵਾਡਰਾ ਤੋਂ ਕਰੀਬ ਸਾਢੇ ਪੰਜ ਘੰਟੇ ਅਤੇ ਅਗਲੇ ਦਿਨ ਕਰੀਬ 9 ਘੰਟਿਆਂ ਤਕ ਈਡੀ ਦੇ ਅਧਿਕਾਰੀਆਂ ਨੇ ਉਸ ਨੂੰ ਸਵਾਲ ਕੀਤੇ ਸਨ। ਵਾਡਰਾ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਕਾਲੇ ਧਨ ਨੂੰ ਸਫ਼ੈਦ ਬਣਾਉਣ ਲਈ ਵਿਦੇਸ਼ ’ਚ ਸੰਪਤੀ ਖ਼ਰੀਦੀ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C