updated 7:22 AM UTC, Mar 23, 2019
Headlines:

ਅਖਿਲੇਸ਼ ਯਾਦਵ ਅਤੇ ਮਾਇਆਵਤੀ ਕੱਲ੍ਹ ਕਰਨਗੇ ਸਾਂਝੀ ਕਾਨਫਰੰਸ

ਲਖਨਊ - ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ (ਬੀ. ਐਸ. ਪੀ) ਦੀ ਸੁਪ੍ਰੀਮੋ ਮਾਇਆਵਤੀ ਸ਼ਨੀਵਾਰ (12 ਜਨਵਰੀ) ਨੂੰ ਸਾਂਝੀ ਪ੍ਰੈੱਸ ਕਾਨਫਰੰਸ ਕਰਨਗੇ| ਇਸ ਬਾਰੇ ਜਾਣਕਾਰੀ ਅੱਜ ਸਵੇਰੇ ਬਸਪਾ ਦੇ ਜਨਰਲ ਸਕੱਤਰ ਸਤੀਸ਼ ਮਿਸ਼ਰਾ ਅਤੇ ਸਪਾ ਦੇ ਸਕੱਤਰ ਰਾਜੇਂਦਰ ਚੌਧਰੀ ਨੇ ਇਕ ਸਾਂਝੇ ਬਿਆਨ ਵਿੱਚ ਦਿੱਤੀ ਹੈ| ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਦੋਵੇਂ ਪਾਰਟੀਆਂ ਦੇ ਨੇਤਾ ਇਸ ਪ੍ਰੈੱਸ ਕਾਨਫਰੰਸ ਵਿੱਚ ਮਹਾਂਗਠਜੋੜ ਦੇ ਬਾਰੇ ਰਸਮੀ ਤੌਰ ਤੇ ਐਲਾਨ ਕਰ ਸਕਦੇ ਹਨ| ਇਸ ਤੋਂ ਇਲਾਵਾ ਪੱਤਰਕਾਰਾਂ ਨੂੰ ਇਸ ਸੰਬੰਧੀ ਸ਼ਨੀਵਾਰ ਦੁਪਹਿਰ 12 ਵਜੇ ਹੋਟਲ ਤਾਜ ਵਿੱਚ ਅਖਿਲੇਸ਼ ਯਾਦਵ ਅਤੇ ਮਾਇਆਵਤੀ ਦੀ ਮੀਟਿੰਗ ਨੂੰ ਕਵਰ ਕਰਨ ਦਾ ਸੱਦਾ ਦਿੱਤਾ ਗਿਆ ਹੈ| ਖਾਸ ਗੱਲ ਇਹ ਹੈ ਕਿ ਸੱਦਾ ਪੱਤਰ ਤੇ ਸਪਾ ਵੱਲੋਂ ਰਾਜੇਂਦਰ ਚੌਧਰੀ ਅਤੇ ਬਸਪਾ ਵੱਲੋਂ ਸਤੀਸ਼ ਚੰਦਰ ਮਿਸ਼ਰਾ ਦੇ ਸਿਗਨੇਚਰ ਕੀਤੇ ਹੋਏ ਹਨ|

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C