updated 6:49 AM UTC, Oct 19, 2019
Headlines:

ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ ‘ਵਾਸਤਵ’: ਸੰਜੇ ਦੱਤ

ਅਦਾਕਾਰ ਸੰਜੇ ਦੱਤ ਦਾ ਕਹਿਣਾ ਹੈ ਕਿ ਫਿਲਮ ‘ਵਾਸਤਵ’ ਉਸ ਨੂੰ ਸਹੀ ਮਾਅਨਿਆਂ ਵਿੱਚ ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ। ਸੰਜੇ ਨੇ ਟਵਿੱਟਰ ’ਤੇ ਸੋਮਵਾਰ ਨੂੰ ਲਿਖਿਆ, ‘‘ਫਿਲਮ ‘ਵਾਸਤਵ’ ਦੀ ਰਿਲੀਜ਼ ਦੇ 20 ਵਰ੍ਹੇ, ਇਹ ਫਿਲਮ ਮੈਨੂੰ ਸਹੀ ਮਾਅਨਿਆਂ ਵਿੱਚ ਅਦਾਕਾਰ ਹੋਣ ਦਾ ਅਹਿਸਾਸ ਦਿਵਾਉਂਦੀ ਹੈ।’’ ਮੁੰਬਈ ਅੰਡਰਵਰਲਡ ਦੀ ਦੁਨੀਆਂ ਦੀਆਂ ਕਠੋਰ ਸਚਾਈਆਂ ਨੂੰ ਬਿਆਨਦੀ ਇਸ ਫਿਲਮ ਦੇ ਕੁਝ ਅੰਸ਼ ਗੈਂਗਸਟਰ ਛੋਟਾ ਰਾਜਨ ਦੀ ਜ਼ਿੰਦਗੀ ’ਤੇ ਵੀ ਆਧਾਰਿਤ ਹਨ। ਮਹੇਸ਼ ਮੰਜਰੇਕਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਵਿੱਚ ਸੰਜੇ ਦੱਤ ਤੋਂ ਇਲਾਵਾ ਨਮਰਤਾ ਸ਼ਿਰੋਡਕਰ, ਸੰਜੇ ਨਾਰਵੇਕਰ, ਮੋਹਨੀਸ਼ ਬਹਿਲ, ਪਰੇਸ਼ ਰਾਵਲ, ਰੀਮਾ ਲਾਗੂ ਅਤੇ ਸ਼ਿਵਾਜੀ ਸਤਮ ਨੇ ਵੀ ਅਦਾਕਾਰੀ ਕੀਤੀ ਸੀ। ਸੰਜੇ ਦੱਤ 2019 ਵਿੱਚ ਰਿਲੀਜ਼ ਹੋਣ ਵਾਲੀ ਫਿਲਮ ‘ਪਾਨੀਪਤ’ ਵਿੱਚ ਨਜ਼ਰ ਆਉਣਗੇ, ਜੋ ਪਾਣੀਪਤ ਦੀ ਇਤਿਹਾਸਿਕ ਤੀਜੀ ਜੰਗ ’ਤੇ ਆਧਾਰਿਤ ਹੈ।

New York