• About
  • Contact
  • Hindi News
  • English News
Saturday, March 7, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Sports

ਭਾਰਤ ਨੇ ਦੂਜੇ ਟੈਸਟ ਮੈਚ ਦੌਰਾਨ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ

Asli Punjabi by Asli Punjabi
February 17, 2021
in Sports
0
ਭਾਰਤ ਨੇ ਦੂਜੇ ਟੈਸਟ ਮੈਚ ਦੌਰਾਨ ਇੰਗਲੈਂਡ ਨੂੰ 317 ਦੌੜਾਂ ਨਾਲ ਹਰਾਇਆ
589
SHARES
3.3k
VIEWS
Share on FacebookShare on TwitterShare on Whatsapp

You might also like

IND vs WI : Ravindra Jadeja ਨੇ MS ਧੋਨੀ ਦਾ ਤੋੜਿਆ ਰਿਕਾਰਡ

ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਮੰਡੀ ਮਜ਼ਦੂਰਾਂ ਲਈ ਕੀਤਾ ਇਹ ਵੱਡਾ ਐਲਾਨ

ਖੇਡਾਂ ਵਤਨ ਪੰਜਾਬ ਦੀਆਂ, 24 ਅਗਸਤ ਨੂੰ ਟਾਰਚ ਰਿਲੇਅ

ਚੇਨਈ – ਅਕਸ਼ਰ ਪਟੇਲ ਅਤੇ ਰਚਿਚੰਦਰਨ ਅਸ਼ਵਿਨ ਨੇ ਮਨਮਾਫਿਕ ਹਾਲਤਾਂ ਵਿਚ ਇੰਗਲੈਂਡ ਨੂੰ ਆਪਣੇ ਸਪਿਨ ਜਾਲ ਵਿਚ ਫਸਾ ਕੇ ਭਾਰਤ ਨੂੰ ਦੂਜੇ ਟੈਸਟ ਕ੍ਰਿਕਟ ਮੈਚ ਵਿਚ ਚੌਥੇ ਦਿਨ ਹੀ 317 ਦੌੜਾਂ ਨਾਲ ਰਿਕਾਰਡ ਜਿੱਤ ਦਿਵਾਈ, ਜਿਸ ਨਾਲ ਚਾਰ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ।ਪਟੇਲ ਨੇ 60 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਉਹ ਨੌਵੇਂ ਭਾਰਤੀ ਹਨ, ਜਿਨ੍ਹਾਂ ਨੇ ਆਪਣੇ ਡੈਬਿਊ ਮੈਚ ਵਿਚ 5 ਵਿਕਟਾ ਲਈਆਂ ਹਨ। ਭਾਰਤ ਦੀ ਦੂਜੀ ਪਾਰੀ ਵਿਚ ਸੈਂਕੜਾ ਲਗਾਉਣ ਵਾਲੇ ਅਸ਼ਵਿਨ ਨੇ 53 ਦੌੜਾਂ ਦੇ ਕੇ 3 ਵਿਕਟਾਂ ਹਾਸਿਲ ਕੀਤੀਆਂ, ਜਦੋਂਕਿ ਕੁਲਦੀਪ ਯਾਦਵ (25 ਦੌੜਾਂ ਦੇ ਕੇ ਦੋ) ਨੇ ਬਾਕੀ ਬਚੀਆਂ 2 ਵਿਕਟਾਂ ਲਈਆਂ ਹਨ। ਇਸ ਨਾਲ ਇੰਗਲੈਂਡ ਦੀ ਟੀਮ 482 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਚੌਥੇ ਦਿਨ ਲੰਚ ਤੋਂ ਕੁਝ ਦੇਰ ਬਾਅਦ 164 ਦੌੜਾਂ ਤੇ ਢੇਰ ਹੋ ਗਈ। ਭਾਰਤ ਦੀ ਇਹ ਦੌੜਾਂ ਦੇ ਲਿਹਾਜ ਨਾਲ ਪੰਜਵੀਂ ਵੱਡੀ ਜਿੱਤ ਹੈ।ਇੰਗਲੈਂਡ ਖ਼ਿਲਾਫ਼ ਉਸ ਨੇ ਆਪਣੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਉਸ ਨੇ 1986 ਵਿਚ ਲੀਡਸ ਵਿਚ 279 ਦੌੜਾਂ ਨਾਲ ਜਿੱਤ ਹਾਸਿਲ ਕੀਤੀ ਸੀ। ਭਾਰਤ ਨੇ ਆਪਣੀਆਂ ਸਭ ਤੋਂ ਵੱਡੀਆਂ 6 ਜਿੱਤਾਂ ਵਿਚੋਂ 5 ਜਿੱਤਾਂ ਵਿਰਾਟ ਕੋਹਲੀ ਦੀ ਅਗਵਾਈ ਵਿਚ ਦਰਜ ਕੀਤੀਆਂ ਹਨ। ਇੰਗਲੈਂਡ ਨੇ ਸਵੇਰੇ 3 ਵਿਕਟਾਂ ਤੇ 53 ਦੋੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਦੇ ਬੱਲੇਬਾਜ਼ ਸ਼ੁਰੂ ਤੋਂ ਭਾਰਤੀ ਸਪਿਨਰਾਂ ਦੀਆਂ ਗੇਂਦਾਂ ਤੇ ਚਕਮਾ ਖਾਂਦੇ ਰਹੇ ਹਨ। ਮੋਈਨ ਅਲੀ ਨੇ ਅੰਤਿਮ ਪਲਾਂ ਵਿਚ ਤੂਫਾਨੀ ਅੰਦਾਜ਼ ਵਿਚ ਬੱਲੇਬਾਜ਼ੀ ਕਰਕੇ 18 ਗੇਂਦਾਂ ਵਿੱਚ 43 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਟੈਸਟ ਮੈਚਾਂ ਦੀ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕਰਨ ਤੋਂ ਰੋਕਿਆ। ਕੁਲਦੀਪ ਨੇ ਉਹਨਾਂ ਨੂੰ ਸਟੰਪ ਆਊਟ ਕਰਵਾ ਕੇ ਇੰਗਲੈਂਡ ਦੀ ਪਾਰੀ ਦਾ ਅੰਤ ਕੀਤਾ। ਉਹਨਾਂ ਤੋਂ ਇਲਾਵਾ ਇੰਗਲੈਂਡ ਦੇ ਕਪਤਾਨ ਜੋਅ ਰੂਟ (91 ਗੇਂਦਾਂ ਤੇ 33 ਦੌੜਾਂ) ਹੀ ਇਕਮਾਤਰ ਅਜਿਹੇ ਬੱਲੇਬਾਜ਼ ਸਨ ਜੋ ਸਪਿਨਰਾਂ ਨੂੰ ਥੋੜ੍ਹਾ ਆਤਮ-ਵਿਸ਼ਵਾਸ ਨਾਲ ਖੇਡ ਸਕੇ। ਉਹ ਲੰਚ ਤੋਂ ਠੀਕ ਪਹਿਲਾਂ ਪਵੇਲੀਅਮ ਪਰਤ ਜਾਂਦੇ ਪਰ ਮੁਹੰਮਦ ਸਿਰਾਜ ਨੇ ਕੁਲਦੀਪ ਦੀ ਗੇਂਦ ਤੇ ਉਹਨਾਂ ਦੀ ਆਸਾਨ ਕੈਚ ਛੱਡ ਦਿੱਤੀ। ਲੰਚ ਤੋਂ ਤੁਰੰਤ ਬਾਅਦ ਹਾਲਾਂਕਿ ਪਟੇਲ ਨੇ ਉਹਨਾਂ ਨੂੰ ਸਲਿਪ ਵਿੱਚ ਕੈਚ ਦੇਣ ਲਈ ਮਜ਼ਬੂਰ ਕੀਤਾ।ਇਸ ਤੋਂ ਬਾਅਦ ਮੋਈਨ ਨੇ 5 ਛੱਕੇ ਲਗਾ ਕੇ ਹਾਰ ਦਾ ਅੰਤਰ ਘੱਟ ਕੀਤਾ ਪਰ ਇੰਗਲੈਂਡ ਦੀ ਹਾਰ ਦੀ ਇਬਾਰਤ ਮੈਚ ਦੇ ਦੂਜੇ ਦਿਨ ਹੀ ਲਿੱਖ ਦਿੱਤੀ ਗਈ ਸੀ, ਜਦੋਂ ਉਸ ਦੀ ਟੀਮ ਭਾਰਤ ਦੇ 329 ਦੌੜਾਂ ਦੇ ਜਵਾਬ ਵਿਚ 134 ਦੌੜਾਂ ਤੇ ਆਊਟ ਹੋ ਗਈ ਸੀ। ਇੰਗਲੈਂਡ ਚੌਥੇ ਦਿਨ ਥੋੜਾ ਵੀ ਸੰਘਰਸ਼ ਨਹੀਂ ਕਰ ਸਕਿਆ। ਸਥਾਨਕ ਖਿਡਾਰੀ ਅਸ਼ਵਿਨ ਨੇ ਦਿਨ ਦੀ ਆਪਣੀ ਪਹਿਲੀ ਗੇਂਦ ਤੇ ਹੀ ਡੈਨ ਲਾਰੇਂਸ (26) ਨੂੰ ਪਵੇਲੀਅਨ ਦੀ ਰਾਹ ਦਿਖਾਈ। ਰਿਸ਼ਭ ਪੰਤ ਨੇ ਉਹਨਾਂ ਨੂੰ ਸਟੰਪ ਆਊਟ ਕੀਤਾ। ਹਮਲਾਵਰ ਬੱਲੇਬਾਜ਼ੀ ਕਰਨ ਵਾਲੇ ਬੇਨ ਸਟੋਕਸ ਨੇ ਰੱਖਿਆਤਮਕ ਰਵੱਈਆ ਅਪਣਾਇਆ। ਉਹਨਾਂ ਨੇ ਅਸ਼ਵਿਨ ਦੀ ਗੇਂਦ ਤੇ ਆਊਟ ਹੋਣ ਤੋਂ ਪਹਿਲਾਂ 51 ਗੇਂਦਾਂ ਤੇ 8 ਦੌੜਾਂ ਬਣਾਈਆਂ।ਭਾਰਤ ਨੇ ਇਸ ਜਿੱਤ ਨਾਲ ਸੀਰੀਜ਼ ਬਰਾਬਰ ਕਰਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜਿਊਂਦਾ ਰਖਿਆ ਹੈ। ਇਸ ਲਈ ਉਸ ਨੂੰ ਸੀਰੀਜ਼ ਵਿਚ ਹੁਣ ਘੱਟ ਤੋਂ ਘੱਟ 2-1 ਨਾਲ ਜਿੱਤ ਦਰਜ ਕਰਨੀ ਪਵੇਗੀ। ਇੰਗਲੈਂਡ ਨੇ ਇਸ ਸਥਾਨ ਤੇ ਪਹਿਲਾ ਮੈਚ 227 ਦੌੜਾਂ ਨਾਲ ਜਿੱਤਿਆ ਸੀ। ਅਗਲੇ ਦੋਵੇਂ ਮੈਚ ਅਹਿਮਦਾਬਾਦ ਦੇ ਸਰਦਾਰ ਪਟੇਲ ਮੋਟੇਰਾ ਸਟੇਡੀਅਮ ਵਿਚ ਖੇਡੇ ਜਾਣਗੇ। ਤੀਜਾ ਟੈਸਟ 24 ਫਰਵਰੀ ਤੋਂ ਸ਼ੁਰੂ ਹੋਵੇਗਾ।

Previous Post

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਲਈ 18 ਫਰਵਰੀ ਨੂੰ ਰਵਾਨਾ ਹੋਵੇਗਾ ਜਥਾ- ਬੀਬੀ ਜਗੀਰ ਕੌਰ

Next Post

ਮੱਧ ਪ੍ਰਦੇਸ਼ ਵਿੱਚ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗਣ ਨਾਲ 37 ਵਿਅਕਤੀਆਂ ਦੀ ਮੌਤ

Asli Punjabi

Asli Punjabi

Related Posts

IND vs WI : Ravindra Jadeja ਨੇ MS ਧੋਨੀ ਦਾ ਤੋੜਿਆ ਰਿਕਾਰਡ
Sports

IND vs WI : Ravindra Jadeja ਨੇ MS ਧੋਨੀ ਦਾ ਤੋੜਿਆ ਰਿਕਾਰਡ

by Asli Punjabi
October 3, 2025
ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਮੰਡੀ ਮਜ਼ਦੂਰਾਂ ਲਈ ਕੀਤਾ ਇਹ ਵੱਡਾ ਐਲਾਨ
Sports

ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ, ਮੰਡੀ ਮਜ਼ਦੂਰਾਂ ਲਈ ਕੀਤਾ ਇਹ ਵੱਡਾ ਐਲਾਨ

by Asli Punjabi
August 21, 2025
ਖੇਡਾਂ ਵਤਨ ਪੰਜਾਬ ਦੀਆਂ, 24 ਅਗਸਤ ਨੂੰ ਟਾਰਚ ਰਿਲੇਅ
Sports

ਖੇਡਾਂ ਵਤਨ ਪੰਜਾਬ ਦੀਆਂ, 24 ਅਗਸਤ ਨੂੰ ਟਾਰਚ ਰਿਲੇਅ

by Asli Punjabi
August 21, 2025
ਖੇਡਾਂ ਵਤਨ ਪੰਜਾਬ ਦੀਆਂ-2025″ ਦੀ ਮਸ਼ਾਲ ਦਾ ਬਠਿੰਡਾ ਪਹੁੰਚਣ ‘ਤੇ ਭਰਵਾਂ ਸਵਾਗਤ
Sports

ਖੇਡਾਂ ਵਤਨ ਪੰਜਾਬ ਦੀਆਂ-2025″ ਦੀ ਮਸ਼ਾਲ ਦਾ ਬਠਿੰਡਾ ਪਹੁੰਚਣ ‘ਤੇ ਭਰਵਾਂ ਸਵਾਗਤ

by Asli Punjabi
August 21, 2025
Live Death Video: ਸਟੇਡੀਅਮ ‘ਚ ਬੈਡਮਿੰਟਨ ਖਿਡਾਰੀ ਦੀ ਲਾਈਵ ਮੌਤ ਦੇਖ ਕੇ ਹਰ ਕੋਈ ਹੈਰਾਨ, ਡਾਕਟਰਾਂ ਨੇ ਦੱਸੀ ਵਜ੍ਹਾ!
National

Live Death Video: ਸਟੇਡੀਅਮ ‘ਚ ਬੈਡਮਿੰਟਨ ਖਿਡਾਰੀ ਦੀ ਲਾਈਵ ਮੌਤ ਦੇਖ ਕੇ ਹਰ ਕੋਈ ਹੈਰਾਨ, ਡਾਕਟਰਾਂ ਨੇ ਦੱਸੀ ਵਜ੍ਹਾ!

by Asli Punjabi
July 29, 2025
Next Post
ਮੱਧ ਪ੍ਰਦੇਸ਼ ਵਿੱਚ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗਣ ਨਾਲ 37 ਵਿਅਕਤੀਆਂ ਦੀ ਮੌਤ

ਮੱਧ ਪ੍ਰਦੇਸ਼ ਵਿੱਚ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗਣ ਨਾਲ 37 ਵਿਅਕਤੀਆਂ ਦੀ ਮੌਤ

Recommended

ਮਾਲ ਅਧਿਕਾਰੀਆਂ ਨੂੰ ਉਨ੍ਹਾਂ ਦੀ ਹੱਕਦਾਰੀ ਅਨੁਸਾਰ ਵਾਹਨ ਕਿਰਾਏ ‘ਤੇ ਲੈਣ ਦੀ ਆਗਿਆ ਦਿੱਤੀ ਜਾਵੇਗੀ-ਕਾਂਗੜ

ਮਾਲ ਅਧਿਕਾਰੀਆਂ ਨੂੰ ਉਨ੍ਹਾਂ ਦੀ ਹੱਕਦਾਰੀ ਅਨੁਸਾਰ ਵਾਹਨ ਕਿਰਾਏ ‘ਤੇ ਲੈਣ ਦੀ ਆਗਿਆ ਦਿੱਤੀ ਜਾਵੇਗੀ-ਕਾਂਗੜ

May 22, 2021
ਦੋ ਹੋਰ ਸਰਕਾਰੀ ਸਕੂਲਾਂ ਦਾ ਨਾਮ ਸ਼ਹੀਦਾਂ ਦੇ ਨਾਂਅ ‘ਤੇ ਰੱਖਿਆ – ਸਿੰਗਲਾ

ਦੋ ਹੋਰ ਸਰਕਾਰੀ ਸਕੂਲਾਂ ਦਾ ਨਾਮ ਸ਼ਹੀਦਾਂ ਦੇ ਨਾਂਅ ‘ਤੇ ਰੱਖਿਆ – ਸਿੰਗਲਾ

August 25, 2020

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ
Top Stories

ਅਕਾਲੀ ਦਲ ਪੁਨਰ ਸੁਰਜੀਤ ਦੀ ਸਟੇਜ ‘ਤੇ ਗਰਜੇ ਗਿਆਨੀ ਰਘਬੀਰ ਸਿੰਘ; ਬਾਦਲ ਦਲ ‘ਤੇ ਸਾਧੇ ਤਿੱਖੇ ਨਿਸ਼ਾਨੇ

March 3, 2026
Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ
Top Stories

Breaking- 149 ਯਾਤਰੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਜਹਾਜ਼ ਦੁਬਈ ਤੋਂ ਦਿੱਲੀ ਪਹੁੰਚਿਆ

March 3, 2026
Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ
Top Stories

Rajya Sabha ਚੋਣਾਂ: ਭਾਜਪਾ ਵੱਲੋਂ 9 ਉਮੀਦਵਾਰਾਂ ਦਾ ਐਲਾਨ

March 3, 2026
Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ
Top Stories

Big breaking ਵਿੱਤ ਮੰਤਰੀ ਹਰਪਾਲ ਚੀਮਾ ਦੇ ਹਲਕੇ ਦਿੜਬਾ ਵਿੱਚ ਟੈਂਕੀਆਂ ਟਾਵਰਾਂ ਤੇ ਚੜ੍ਹੇ ਅਧਿਆਪਕ

March 3, 2026
British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ
Top Stories

British Columbia ਦਾ ਇਤਿਹਾਸਕ ਫੈਸਲਾ: ਹੁਣ ਸਾਲ ਭਰ ਨਹੀਂ ਬਦਲੀਆਂ ਜਾਣਗੀਆਂ ਘੜੀਆਂ

March 3, 2026
ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ
Top Stories

ਹੋਲੇ ਮਹੱਲੇ ਦੀ ਪਵਿੱਤਰ ਰੌਣਕ ਵਿਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ ਹਰਮੀਤ ਸਿੰਘ ਕਾਲਕਾ

March 3, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In