updated 6:49 AM UTC, Oct 19, 2019
Headlines:

ਕੰਗਨਾ ਦੇ ਰਵੱਈਏ ਲਈ ਬਾਲਾਜੀ ਟੈਲੀਫਿਲਮਜ਼ ਨੇ ਮੰਗੀ ਮੁਆਫ਼ੀ

ਫਿਲਮ ‘ਜੱਜਮੈਂਟਲ ਹੈ ਕਯਾ’ ਦੇ ਪ੍ਰੋਮੋਸ਼ਨ ਪ੍ਰੋਗਰਾਮ ਦੌਰਾਨ ਅਦਾਕਾਰਾ ਕੰਗਨਾ ਰਣੌਤ ਦੀ ਪੀਟੀਆਈ ਦੇ ਇਕ ਪੱਤਰਕਾਰ ਨਾਲ ਹੋਈ ਬਹਿਸ ਦੇ ਮੁੱਦੇ ’ਤੇ ਅੱਜ ਏਕਤਾ ਕਪੂਰ ਦੇ ਬੈਨਰ ਵਾਲੇ ਬਾਲਾਜੀ ਟੈਲੀਫਿਲਮਜ਼ ਨੇ ਮੁਆਫ਼ੀ ਮੰਗੀ ਹੈ। ਬਾਲਾਜੀ ਟੈਲੀਫਿਲਮਜ਼ ਨੇ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਐਤਵਾਰ ਨੂੰ ਉਨ੍ਹਾਂ ਦੇ ਪ੍ਰੋਗਰਾਮ ਦੌਰਾਨ ਹੋਈ ਇਸ ਮੰਦਭਾਗੀ ਘਟਨਾ ਲਈ ਉਹ ਮੁਆਫ਼ੀ ਮੰਗਣਾ ਚਾਹੁੰਦੇ ਹਨ। ਬੈਨਰ ਨੇ ਬਿਆਨ ਜਾਰੀ ਕਰ ਕੇ ਕਿਹਾ, ‘‘7 ਜੁਲਾਈ ਨੂੰ ਸਾਡੀ ਫਿਲਮ ‘ਜੱਜਮੈਂਟਲ ਹੈ ਕਯਾ’ ਦੇ ਗੀਤ ਦੇ ਲਾਂਚ ਮੌਕੇ ਫਿਲਮ ਦੀ ਅਦਾਕਾਰਾ ਅਤੇ ਪੱਤਰਕਾਰ ਜਸਟਿਨ ਰਾਓ ਵਿਚਾਲੇ ਹੋਈ ਬਹਿਸ ਬਾਰੇ ਕਾਫੀ ਕੁਝ ਕਿਹਾ ਜਾ ਰਿਹਾ ਹੈ। ਇਹ ਜੋ ਕੁਝ ਹੋਇਆ ਕਾਫੀ ਮੰਦਭਾਗਾ ਹੈ। ਇਸ ਸਬੰਧੀ ਸਾਰਿਆਂ ਦਾ ਵੱਖ ਵੱਖ ਨਜ਼ਰੀਆ ਹੈ ਪਰ ਨਿਰਮਾਤਾ ਹੋਣ ਦੇ ਨਾਤੇ ਅਸੀਂ ਮੁਆਫ਼ੀ ਮੰਗਣਾ ਚਾਹੁੰਦੇ ਹਨ।

New York