ਦਿੱਲੀ ਕੈਪੀਟਲਸ ਦੇ ਸਹਾਇਕ ਕੋਚ ਮੁਹੰਮਦ ਕੈਫ ਨੇ ਸੋਮਵਾਰ ਨੂੰ ਕਿਹਾ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਦੂਜੇ ਪੜਾਅ ’ਚ ਉਨ੍ਹਾਂ ਦੀ ਟੀਮ ਦਾ ਧਿਆਨ ਟੀਚਾ ਹਾਸਲ ਕਰਨ ’ਤੇ ਹੋਵੇਗਾ ਕਿਉਂਕਿ ਅਜੇ ਤੱਕ ਉਨ੍ਹਾਂ ਨੇ ਆਪਣੀ ਸਕੋਰ ਦਾ ਬਚਾਅ ਚੰਗੇ ਤਰੀਕੇ ਨਾਲ ਕੀਤਾ ਹੈ। ਦਿੱਲੀ ਨੇ ਹੁਣ ਤੱਕ ਨੌ ਮੈਚਾਂ ’ਚੋਂ ਸੱਤ ’ਚ ਜਿੱਤ ਹਾਸਲ ਕੀਤੀ ਹੈ ਪਰ ਉਸ ਨੇ ਦੋ ਮੈਚ ਹਾਰੇ ਹਨ ਉਨ੍ਹਾਂ ’ਚੋਂ ਇਕ ਮੈਚ ਸਨਰਾਈਜ਼ਰ ਹੈਦਰਾਬਾਦ ਵਿਰੁੱਧ ਟੀਚੇ ਦਾ ਪਿੱਛਾ ਕਰਦੇ ਹੋਏ ਗੁਆਇਆ ਸੀ।ਸਨਰਾਈਜ਼ਰ ਵਿਰੁੱਧ 29 ਸਤੰਬਰ ਨੂੰ ਸ਼੍ਰੇਯਸ ਅਈਅਰ ਦੀ ਟੀਮ 163 ਦੌੜਾਂ ਦੇ ਟੀਚੇ ਨੂੰ ਹਾਸਲ ਨਹੀਂ ਕਰ ਪਾਈ ਸੀ ਪਰ ਸ਼ਨੀਵਾਰ ਨੂੰ ਆਪਣੇ ਪਿਛਲੇ ਮੈਚ ’ਚ ਉਹ ਚੇਨਈ ਸੁਪਰਕਿੰਗਸ ਦੇ 180 ਦੌੜਾਂ ਦੇ ਟੀਚੇ ਤੱਕ ਪਹੁੰਚਣ ’ਚ ਸਫਲ ਰਿਹਾ ਸੀ। ਕੈਫ ਨੇ ਕਿੰਗਸ ਇਲੈਵਨ ਪੰਜਾਬ ਵਿਰੁੱਧ ਮੈਚ ਤੋਂ ਪਹਿਲੀ ਸ਼ਾਮ ਕਿਹਾ ਕਿ ਅਸੀਂ ਕਾਫੀ ਖੁਸ਼ ਹਾਂ ਕਿਉਂਕਿ ਅਸੀਂ ਜਿਸ ਪਹਿਲੇ ਮੈਚ ’ਚ ਟੀਚੇ ਦਾ ਪਿੱਛਾ ਕੀਤਾ ਸੀ ਉਸ ’ਚ ਅਸੀਂ ਸਨਰਾਈਜ਼ਰਸ ਤੋਂ ਹਾਰ ਗਏ ਸੀ।ਅਸੀਂ ਟੀਚੇ ਨੂੰ ਹਾਸਲ ਨਹੀਂ ਕਰ ਪਾਏ ਸੀ ਪਰ ਚੇਨਈ ਵਿਰੁੱਧ ਅਸੀਂ ਵਧੀਆ ਪ੍ਰਦਰਸ਼ਨ ਕੀਤਾ। ਇਹ ਟੀਚਾ ਹਾਸਲ ਕਰਨਾ ਮੁਸ਼ਕਲ ਸੀ। ਉਨ੍ਹਾਂ ਨੇ ਕਿਹਾ ਕਿ ਅਸੀਂ ਟੂਰਨਾਮੈਂਟ ’ਚ ਹੁਣ ਤੱਕ ਚੰਗੇ ਤਰੀਕੇ ਨਾਲ ਟੀਚਾ ਹਾਸਲ ਨਹੀਂ ਕਰ ਪਾ ਰਹੇ ਹਾਂ। ਸਾਡੀ ਟੀਮ ਅਜਿਹੀ ਹੈ ਜੋ ਆਪਣੇ ਸਕੋਰ ਦਾ ਵਧੀਆ ਬਚਾਅ ਕਰ ਰਹੀ ਹੈ। ਸਾਡੇ ਗੇਂਦਬਾਜ਼ਾਂ ਨੇ ਹੁਣ ਤੱਕ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਕੈਫ ਨੇ ਕਿਹਾ ਆਈ.ਪੀ.ਐੱਲ. ਵਰਗੇ ਟੂਰਨਾਮੈਂਟ ਨੂੰ ਜਿੱਤਣ ਲਈ ਤੁਹਾਨੂੰ ਆਲਰਾਊਂਡ ਪ੍ਰਦਰਸ਼ਨ ਕਰਨਾ ਹੁੰਦਾ ਹੈ। ਜੇਕਰ ਤੁਸੀਂ ਪਹਿਲਾਂ ਬੱਲੇਬਾਜ਼ੀ ਕਰਦੇ ਹੋ ਤਾਂ ਵੱਡਾ ਸਕੋਰ ਬਣਨਾ ਹੋਵੇਗਾ ਜੋ ਕਿ ਹੁਣ ਤੱਕ ਅਸੀਂ ਇਸ ਟਰੂਨਾਮੈਂਟ ’ਚ ਕਰਦੇ ਰਹੇ ਹਾਂ। ਪਰ ਜੇਕਰ ਤੁਸੀਂ ਬਾਅਦ ’ਚ ਬੱਲੇਬਾਜ਼ੀ ਕਰਦੇ ਹੋ ਤਾਂ ਤੁਹਾਨੂੰ ਟੀਚਾ ਹਾਸਲ ਕਰਨ ’ਚ ਵੀ ਸਮਰੱਥ ਹੋਣਾ ਚਾਹੀਦਾ।