updated 6:49 AM UTC, Oct 19, 2019
Headlines:

‘ਗਲੀ ਬੁਆਏ’ ਨੂੰ ਸਰਵੋਤਮ ਏਸ਼ਿਆਈ ਫ਼ਿਲਮ ਦਾ ਸਨਮਾਨ

ਮੁੰਬਈ - ਨਿਰਮਾਤਾ-ਨਿਰਦੇਸ਼ਕ ਜ਼ੋਆ ਅਖ਼ਤਰ ਨੇ ਕਿਹਾ ਹੈ ਕਿ ਉਹ ਫ਼ਿਲਮ ‘ਗਲੀ ਬੁਆਏ’ ਨੂੰ ਸਰਵੋਤਮ ਏਸ਼ਿਆਈ ਫ਼ਿਲਮ (2019) ਦਾ ਸਨਮਾਨ ਦੇਣ ਲਈ ਬੁਚਿਓਨ ਕੌਮਾਂਤਰੀ ਫ਼ਿਲਮ ਫੈਸਟੀਵਲ ਦੀ ਸ਼ੁਕਰਗੁਜ਼ਾਰ ਹੈ। ਰਣਵੀਰ ਸਿੰਘ ਤੇ ਆਲੀਆ ਭੱਟ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ਨੂੰ ‘ਨੈੱਟਪੈਕ’ ਐਵਾਰਡ ਨਾਲ ਸਨਮਾਨਿਆ ਗਿਆ ਹੈ। ਜਿਊਰੀ ਨੇ ‘ਗਲੀ ਬੁਆਏ’ ਨੂੰ ਨਵੀਆਂ ਵੰਨਗੀਆਂ ਦੀਆਂ ਫ਼ਿਲਮਾਂ ਤਹਿਤ ਸਨਮਾਨ ਦਿੱਤਾ ਹੈ। ਜ਼ੋਆ ਨੇ ਕਿਹਾ ਕਿ ਜਦ ਉਹ ਫ਼ਿਲਮ ਬਣਾ ਰਹੇ ਸਨ ਤਾਂ ਇਕ ਗੱਲ ’ਤੇ ਜ਼ੋਰ ਦਿੱਤਾ ਗਿਆ ਕਿ ਇਸ ਨੂੰ ਦੁਨੀਆ ਦੇ ਕੋਨੇ-ਕੋਨੇ ਵਿਚ ਲੋਕ ਦੇਖਣ। ਉਨ੍ਹਾਂ ਕਿਹਾ ਕਿ ਅਸੀਂ ਸਭਿਆਚਾਰਾਂ ਵਿਚ ਵਖ਼ਰੇਵਾਂ ਦੇਖਦੇ ਹਾਂ ਤੇ ਉਨ੍ਹਾਂ ਨੂੰ ਮਹਿਸੂਸ ਵੀ ਕਰਦੇ ਹਾਂ। ਇਹੀ ਗੱਲ ਹੈ ਜੋ ਸਾਨੂੰ ਖਿੱਚਦੀ ਹੈ, ਅਸੀਂ ਇਕ-ਦੂਜੇ ਬਾਰੇ ਹੋਰ ਜਾਨਣਾ ਚਾਹੁੰਦੇ ਹਾਂ। ਜ਼ਿਕਰਯੋਗ ਹੈ ਕਿ ‘ਗਲੀ ਬੁਆਏ’ ਦਾ ਪ੍ਰੀਮੀਅਰ ਬਰਲਿਨ ਫ਼ਿਲਮ ਫੈਸਟੀਵਲ ਵਿਚ ਹੋਇਆ ਸੀ।

New York