updated 6:27 AM UTC, Jul 20, 2019
Headlines:

ਸ਼ਾਹਰੁਖ਼ ਚੰਗੇ ਪ੍ਰਾਜੈਕਟ ਲਈ ਕੋਈ ਕਸਰ ਨਹੀਂ ਛੱਡਦਾ ਬੌਬੀ ਦਿਓਲ

ਮੁੰਬਈ - ਸ਼ਾਹਰੁਖ਼ ਖ਼ਾਨ ਨਿਰਮਿਤ ਨੈੱਟਫਲਿਕਸ ਓਰਿਜਨਲ ‘ਕਲਾਸ ਆਫ਼ 83’ ਨਾਲ ਡਿਜੀਟਲ ਪਲੈਟਫਾਰਮ ’ਤੇ ਪਲੇਠੀ ਹਾਜ਼ਰੀ ਲਵਾਉਣ ਜਾ ਰਹੇ ਅਦਾਕਾਰ ਬੌਬੀ ਦਿਓਲ ਨੇ ਕਿਹਾ ਕਿ ਸੁਪਰਸਟਾਰ (ਸ਼ਾਹਰੁਖ਼) ਨੇ ਕਦੇ ਵੀ ਕੁਆਲਿਟੀ ਨਾਲ ਸਮਝੌਤਾ ਨਹੀਂ ਕੀਤਾ। ਬੌਬੀ ਨੇ ਕਿਹਾ ਕਿ ਉਹ ਇਸ ਪ੍ਰਾਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਅਦਾਕਾਰ ਨੇ ਦੱਸਿਆ, ‘ਮੈਂ ਲੰਮੇ ਸਮੇਂ ਤੋਂ ਇੰਡਸਟਰੀ ਵਿੱਚ ਹਾਂ ਤੇ ਪਿਛਲੇ ਕਈ ਸਾਲਾਂ ਤੋਂ ਸ਼ਾਹਰੁਖ਼ ਨੂੰ ਜਾਣਦਾ ਹਾਂ। ਉਹ ਬਹੁਤ ਕਮਾਲ ਦਾ ਇਨਸਾਨ ਹੈ ਤੇ ਮੈਨੂੰ ਖ਼ੁਸ਼ੀ ਹੈ ਕਿ ਉਹ ਇਸ ਪ੍ਰਾਜੈਕਟ ਦਾ ਨਿਰਮਾਣ ਕਰ ਰਿਹੈ। ਉਹ ਖੁ਼ਦ ਆਪਣੇ ਕੰਮ ਪ੍ਰਤੀ ਸਮਰਪਿਤ ਹੈ ਤੇ ਹੁਣ ਪ੍ਰੋਡਕਸ਼ਨ ਦਾ ਹਿੱਸਾ ਹੋਣ ਕਰ ਕੇ ਉਹ ਇਸ ਪ੍ਰਾਜੈਕਟ ਨੂੰ ਹੋਰ ਚੰਗਾ ਬਣਾਉਣ ’ਚ ਕੋਈ ਕਸਰ ਨਹੀਂ ਛੱਡੇਗਾ।’ ਬੌਬੀ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਉਹਨੂੰ ਡਿਜੀਟਲ ਸਪੇਸ ਵਿੱਚ ਕੰਮ ਦੀ ਤਲਾਸ਼ ਸੀ, ਪਰ ਉਹ ਸਹੀ ਪ੍ਰਾਜੈਕਟ ਦੀ ਉਡੀਕ ਵਿੱਚ ਸੀ।

New York