updated 9:00 AM UTC, Jul 19, 2019
Headlines:

ਸੀਰੀਅਲ ‘ਫ਼ੌਜੀ’ ਦੇ ਨਿਰਦੇਸ਼ਕ ਦਾ ਦੇਹਾਂਤ

ਮੁੰਬਈ - ਟੈਲੀਵਿਜ਼ਨ ਦੇ ਮਸ਼ਹੂਰ ਸੀਰੀਅਲ ‘ਫੌਜੀ’ ਦੇ ਨਿਰਦੇਸ਼ਕ ਕਰਨਲ ਰਾਜ ਕੁਮਾਰ ਕਪੂਰ ਦੇ ਦੇਹਾਂਤ ਮਗਰੋਂ ਅਦਾਕਾਰ ਸ਼ਾਹਰੁਖ ਖਾਨ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸ੍ਰੀ ਕਪੂਰ 87 ਵਰ੍ਹਿਆਂ ਦੇ ਸਨ। ਉਨ੍ਹਾਂ ਦਾ ਦੇਹਾਂਤ ਬੁਢਾਪੇ ਨਾਲ ਸਬੰਧਤ ਬਿਮਾਰੀਆਂ ਕਾਰਨ ਹੋਇਆ। ਸ਼ਮਸ਼ਾਨਘਾਟ ਵਿੱਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ।1989 ਦੇ ਸੀਰੀਅਲ ‘ਫੌਜੀ’ ਕਾਰਨ ਮਸ਼ਹੂਰ ਹੋਏ ਸ਼ਾਹਰੁਖ ਖਾਨ, ਜੋ ਅੱਜਕਲ੍ਹ ਸੁਪਰਸਟਾਰ ਹਨ, ਨੇ ਟਵਿੱਟਰ ’ਤੇ ਨਿਰਦੇਸ਼ਕ ਰਾਜ ਕੁਮਾਰ ਕਪੂਰ ਨਾਲ ਪੁਰਾਣੀ ਫੋਟੋ ਸਾਂਝੀ ਕਰਦਿਆਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਨਿਰਦੇਸ਼ਕ ਕਪੂਰ ਨੇ ‘ਇਸ ਮੁੰਡੇ ਅੰਦਰਲੇ ਫੌਜੀ’ ਨੂੰ ਬਾਹਰ ਕੱਢਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਸ਼ਾਹਰੁਖ ਖਾਨ ਨੇ ਨਿਰਦੇਸ਼ਕ ਨਾਲ ਬਿਤਾਏ ਸਮੇਂ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ‘ਹਸਮੁੱਖ’ ਅਤੇ ‘ਜ਼ਿੰਦਾਦਿਲ’ ਸ਼ਖ਼ਸੀਅਤ ਦੱਸਿਆ।

New York