ਚੰਡੀਗੜ – ਭਾਰਤੀ ਸਿਆਸਤਦਾਨਾਂ ਦੇ ਰਾਜਨੀਤਿਕ ਕੈਰੀਅਰ ਵਿੱਚ ਬਹੁਤ ਭਿੰਨਤਾਵਾਂ ਹਨ, ਕਿਸੇ ਇੱਕ ਸਿਆਸੀ ਦੀ ਕਹਾਣੀ ਦੂਜੇ ਨਾਲ ਨਹੀਂ ਮਿਲਦੀ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੈ? ਇਹ ਕਿਉਂ ਹੁੰਦਾ ਹੈ ਕਿ ਕੋਈ ਸਿਆਸੀ ਆਗੂ ਕਿਸੇ ਵਿਸ਼ੇਸ਼ ਸਮੇਂ ਸਫ਼ਲਤਾ ਦੀਆਂ ਸ਼ਿਖਰਾਂ ‘ਤੇ ਹੁੰਦਾ ਹੈ ਪਰ ਉਹੀ ਸਿਆਸੀ ਆਗੂ ਨੂੰ ਕਿਸੇ ਹੋਰ ਸਮੇਂ ਦੁਖਦਾਈ ਗਿਰਾਵਟ ਦਾ ਸਾਹਮਣਾ ਕਰਨਾ ਪੈਂਦਾ ਹੈ? ਕੀ ਅਸੀਂ ਸਾਰੇ ਅਕਸਰ ਹੈਰਾਨ ਨਹੀਂ ਹੁੰਦੇ ਕਿ ਇਹ ਪੈਟਰਨ ਕਿਵੇਂ ਕੰਮ ਕਰਦਾ ਹੈ ਅਤੇ ਇਸ ਦੇ ਪਿੱਛੇ ਦੇ ਤਰਕਾਂ ਬਾਰੇ ਪ੍ਰਸਨ ਕਰਦੇ ਹਾਂ? ਨੋਸ਼ਨ ਪ੍ਰੈਸ, ਭਾਰਤ ਦਾ ਪ੍ਰਮੁੱਖ ਸਵੈ-ਪ੍ਰਕਾਸ਼ਨ ਪਲੇਟਫਾਰਮ ਪੇਸ ਕਰਦਾ ਹੈ- ਦ ਰਾਈਜੰਿਗ ਸਟਾਰ, ਇੱਕ ਵਿਆਪਕ ਕਿਤਾਬਚਾ ਜੋ ਇਸ ਗੱਲ ’ਤੇ ਚਰਚਾ ਕਰਦਾ ਹੈ ਕਿ ਕਿਵੇਂ ਜੋਤਿਸੀ ਤਾਰੇ ਅਤੇ ਗ੍ਰਹਿ ਰਾਜਨੇਤਾ ਦੇ ਰਾਜਨੀਤਿਕ ਜੀਵਨ ਨੂੰ ਪ੍ਰਭਾਵਤ ਕਰਦੇ ਹਨ।ਦ ਰਾਈਜੰਗ ਸਟਾਰ ਮਾਹਰ ਜੋਤਸੀ ਡਾ. ਦੀਪਕ ਸਿੰਗਲਾ ਵੱਲੋਂ ਰਾਜਨੀਤੀ ਦੇ ਖੇਤਰ ਵਿਚ ਗ੍ਰਹਿਆਂ, ਚਿੰਨਾਂ ਅਤੇ ਵੈਦਿਕ ਜੋਤਿਸ ਦੇ ਘਰਾਂ ਦੀਆਂ ਰਹੱਸਵਾਦੀ ਰਚਨਾਵਾਂ ਦਾ ਖੁਲਾਸਾ ਕਰਦਾ ਹੈ ਅਤੇ ਭਾਰਤ ਦੇ 16 ਪ੍ਰਸਿੱਧ ਨੇਤਾਵਾਂ ਦੇ ਅਸਲ ਜੀਵਨ ਦੇ ਜਨਮ ਚਾਰਟਾਂ ਦਾ ਵਿਸਲੇਸਣ ਕਰਦਾ ਹੈ।ਕਿਤਾਬ ਦੇ ਤਿੰਨ ਭਾਗ ਹਨ; ਪਹਿਲਾ ਭਾਗ ਰਾਜਨੀਤੀ ਵਿਚ ਗ੍ਰਹਿਆਂ, ਚਿੰਨਾਂ, ਘਰਾਂ ਅਤੇ ਨਕਸਤਰਾਂ ਦੀ ਭੂਮਿਕਾ ਬਾਰੇ ਦੱਸਦਾ ਹੈ। ਦੂਜਾ ਭਾਗ ਭਵਿੱਖ ਦੇ ਉਭਰ ਰਹੇ ਨੇਤਾਵਾਂ ਦੀ ਪਛਾਣ ਤੇ ਉਨਾਂ ਨੂੰ ਤਿਆਰ ਕਰਨ ਅਤੇ ਗ੍ਰਹਿਆਂ ਦੀਆਂ ਕਮੀਆਂ ਨੂੰ ਦੂਰ ਕਰਨ ਦੇ ਉਪਾਵਾਂ ਸਬੰਧੀ ਹੈ। ਇਸ ਦੇ ਆਖ਼ਰੀ ਭਾਗ ਜੋ ਕਿ ਲੜੀ ਵਿਚ ਤੀਜਾ ਹੈ, ਵਿੱਚ ਪ੍ਰਸਿੱਧ ਨੇਤਾਵਾਂ ਦੇ ਜਨਮ ਚਾਰਟਾਂ ਦਾ ਵਿਸਲੇਸਣ ਕੀਤਾ ਗਿਆ ਹੈ।ਇਸ ਦਿਲਚਸਪ ਅਤੇ ਸੁਖਾਲਾ ਸਮਝ ਆਉਣ ਵਾਲੀ ਕਿਤਾਬ ਨੂੰ ਲਿਖਣ ਲਈ ਲੇਖਕ ਨੇ ਇੱਕ ਵਿਲੱਖਣ ਸੈਲੀ ਅਤੇ ਫ੍ਰੀ-ਫਲੋ ਭਾਸਾ ਦੀ ਵਰਤੋਂ ਕੀਤੀ ਹੈ। ਇਸ ਪੁਸਤਕ ਦਾ ਮੰਤਵ ਉਭਰ ਰਹੇ ਜੋਤਸੀਆਂ ਨੂੰ ਸਿੱਖਿਅਤ ਕਰਨਾ, ਨੌਜਵਾਨਾਂ ਨੂੰ ਰਾਜਨੀਤੀ ਦੇ ਖੇਤਰ ਵਿੱਚ ਪ੍ਰਵੇਸ ਕਰਨ ਲਈ ਪ੍ਰੇਰਿਤ ਕਰਨਾ ਅਤੇ ਪਹਿਲਾਂ ਤੋਂ ਹੀ ਰਾਜਨੀਤੀ ਵਿੱਚ ਆਏ ਸਿਆਸੀ ਆਗੂਆਂ ਦਾ ਮਾਰਗ ਦਰਸਨ ਕਰਨਾ ਹੈ।ਇਹ ਪੁਸਤਕ ਨਾ ਸਿਰਫ਼ ਜੋਤਿਸ ਅਤੇ ਉੱਭਰ ਰਹੇ ਜੋਤਸੀਆਂ ਨੂੰ ਪ੍ਰੇਰਿਤ ਕਰੇਗੀ, ਸਗੋਂ ਰਾਜਨੀਤੀ ਅਤੇ ਸਾਸਨ ਦੇ ਲੋਕਾਂ ਅਤੇ ਇਹਨਾਂ ਖੇਤਰਾਂ ਵਿਚ ਨਵੇਂ ਪ੍ਰਵੇਸ਼ ਕਰਨ ਵਾਲੇ ਨੌਜਵਾਨਾਂ ਨੂੰ ਸਹਾਰਾ ਅਤੇ ਮਾਰਗ ਦਰਸਨ ਵੀ ਦੇਵੇਗੀ।ਲੇਖਕ ਡਾ. ਦੀਪਕ ਸਿੰਗਲਾ ਇੱਕ ਬਹੁਤ ਵਧੀਆ ਅਤੇ ਤਜਰਬੇਕਾਰ ਵੈਦਿਕ ਜੋਤਸੀ, ਵਾਸਤੂ ਸਲਾਹਕਾਰ, ਅਧਿਆਤਮਕ ਚਿਕਿਤਸਕ ਅਤੇ ਇੱਕ ਸਮਾਜਕ ਕਾਰਕੁਨ ਵੀ ਹਨ। ਉਹਨਾਂ ਨੇ ਸਵਾਹਿਲੀ ਯੂਨੀਵਰਸਿਟੀ, ਪਨਾਮਾ ਤੋਂ ਫਲਿਾਸਫੀ ਵਿਚ ਡਾਕਟਰ ਦੀ ਉਪਾਧੀ ਹਾਸਲ ਕੀਤੀ ਹੈ। ਉਹ ਐਂਟੀ-ਕਰਅਪਸ਼ਨ ਕ੍ਰਾਇਮ ਕਮਿਊਨਿਟੀ ਓਰੀਐਂਟਿਡ ਪੋਲੀਸਿੰਗ ਸੁਸਾਇਟੀ ਐਨ.ਜੀ.ਓ., ਚੰਡੀਗੜ ਅਤੇ ਦ ਇੰਡੀਅਨ ਅਕੈਡਮੀ ਆਫ਼ ਵੈਦਿਕ ਸਾਇੰਸਜ, ਚੰਡੀਗੜ ਦੇ ਸੰਸਥਾਪਕ ਵੀ ਹੈ। ਉਹਨਾਂ ਦੇ ਨਾਮ ਨਾਲ ਕਈ ਸਨਮਾਨਿਤ ਪੁਰਸਕਾਰ ਅਤੇ ਸਨਮਾਨ ਜੁੜੇ ਹੋਏ ਹਨ, ਇਹ ਪੁਸਤਕ ਡਾ. ਦੀਪਕ ਦੀ ਰਾਜਨੀਤੀ ਵਿਚ ਜੋਤਿਸ-ਵਿਗਿਆਨ ਦੀ ਤਾਕਤ ਨੂੰ ਆਮ ਆਦਮੀ ਤੱਕ ਪਹੁੰਚਾਉਣ ਅਤੇ ਉਹਨਾਂ ਦੇ ਰਾਜਨੀਤਿਕ ਜੀਵਨ ਨੂੰ ਸਰਲ ਬਣਾਉਣ ਦਾ ਇਕ ਉਚਿਤ ਯਤਨ ਹੈ।ਦੀਪਕ ਸਿੰਗਲਾ ਵਲੋਂ ਲਿਖੀ ਪੁਸਤਕ ਦ ਰਾਈਜੰਗ ਸਟਾਰ ਹੁਣ ਐਮਾਜਾਨ, ਫਲਿੱਪਕਾਰਟ ਅਤੇ ਨੋਸ਼ਨ ਪ੍ਰੈਸ ਆਨਲਾਈਨ ਸਟੋਰ ‘ਤੇ ਉਪਲਬਧ ਹੈ। ਤੁਸੀਂ ਆਪਣੀ ਕਾਪੀ ਜਲਦ ਹਾਸਲ ਕਰੋ!