ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇਣ ਨਹੀਂ ਦੇ ਰਹੀ ਸੰਕੇਤ -ਸਤਨਾਮ ਸਿੰਘ ਪੰਨੂ
ਸਿੰਘੁ ਬਾਰਡਰ – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਦਿੱਲੀ ਮੋਰਚੇ ਦੀ ਲਾਮਬੰਦੀ ਉਤੇ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ। ਅੱਜ ਟਰੈਕਟਰ-ਟਰਾਲੀਆਂ ਸਮੇਤ ਹਜਾਰਾਂ ਵਹੀਕਲਾਂ ਦਾ ਕਾਫਲਾ ਵੱਡੀ ਗਿਣਤੀ ਲੈ ਕੇ ਦਿੱਲੀ ਮੋਰਚੇ ਵਿੱਚ ਪਹੁੰਚਿਆ। ਕਿਉਂਕਿ ਮੋਰਚਾ ਲੰਮਾ ਚੱਲੇਗਾ। ਪ੍ਰਧਾਨ ਮੰਤਰੀ ਦੇ ਬਿਆਨ ਕੇਂਦਰ ਸਰਕਾਰ ਦੀ ਅੰਦਰਲੀ ਮਨਸ਼ਾ ਨੂੰ ਜਾਹਰ ਕਰਦਾ ਹੈ ਕਿ ਮੋਦੀ ਸਰਕਾਰ ਖੇਤੀ ਕਾਨੂੰਨਾਂ ਨੂੰ ਵਾਪਸ ਨਾ ਲੈਣ ਵਾਲੇ ਮੁੱਦੇ ਉਤੇ ਬਜਿੱਦ ਹੈ। ਕਿਸਾਨਾਂ ਮਜ਼ਦੂਰਾਂ ਵਿਰੁੱਧ ਪ੍ਰਚਾਰ ਪ੍ਰਾਪੋਗੰਡਾ ਲਗਾਤਾਰ ਕਰ ਰਹੀ ਹੈ ਤਾਂ ਜੋ ਆਮ ਜਨਤਾ ਵਿੱਚੋਂ ਆਗੂਆਂ ਦੀ ਹਮਾਇਤ ਘੱਟ ਕੀਤੀ ਜਾਵੇ। ਪਰ ਹੋ ਇਸ ਤੋਂ ਉਲਟ ਰਿਹਾ ਹੈ। ਅੰਦੋਲਨ ਦੇਸ਼ ਵਿੱਚ ਤੇਜੀ ਨਾਲ ਵਧ ਰਿਹਾ ਹੈ। ਹਰਿਆਣੇ ਵਿੱਚ ਅੱਜ ਸਾਰੇ ਟੋਲ ਪਲਾਜੇ ਫਰੀ ਹੋਏ। ਆਗੂਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਖਾਸ ਕਰਕੇ ਅੰਬਾਨੀ-ਅਡਾਨੀਆਂ ਦੇ ਉਤਪਾਦ ਸਟੋਰਾਂ ਵਿੱਚ ਨਾ ਰੱਖਣ ਦੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਇਹਨਾਂ ਦੇ ਉਤਪਾਦਾਂ ਦਾ ਵਿਰੋਧ ਹੋਰ ਤੇਜ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਇਹ ਸੰਘਰਸ਼ ਦੁਨੀਆਂ ਦੇ ਵੱਡੇ ਸੰਘਰਸ਼ਾਂ ਵਿੱਚੋਂ ਇੱਕ ਹੈ। ਇਸ ਮੋਰਚੇ ਨੂੰ ਨਰਿੰਦਰਪਾਲ ਸਿੰਘ, ਹਰਫੂਲ ਸਿੰਘ, ਬਲਜਿੰਦਰ ਤਲਵੰਡੀ,ਮੰਗਲ ਸਿੰਘ,ਧਰਮ ਸਿੰਘ,ਬੂਟਾ ਸਿੰਘ, ਗੁਰਬਖਸ਼ ਸਿੰਘ,ਮੇਜਰ ਸਿੰਘ ਨੇ ਵੀ ਸੰਬੋਧਨ ਕੀਤਾ।