ਸਾਲ 2020 ਵਿੱਚ 372 ਮਾਮਲਿਆਂ ਵਿੱਚ ਜ਼ਬਤ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਨੂੰ ਕਰਵਾਇਆ ਨਸ਼ਟ
ਮੋਗਾ – ਮੋਗਾ ਪੁਲਿਸ ਨੇ ਜ਼ਿਲੇ ਵਿੱਚ ਦਰਜ ਕੀਤੇ 276 ਮਾਮਲਿਆਂ ਵਿੱਚ ਜ਼ਬਤ ਕੀਤੇ ਗਏ ਨਸ਼ਿਆਂ ਦੇ ਇੱਕ ਵੱਡੇ ਭੰਡਾਰ ਨੂੰ ਨਸ਼ਟ ਕਰ ਦਿੱਤਾ ਹੈ।ਜ਼ਿਲਾ ਪੁਲਿਸ ਮੁੱਖੀ ਸ੍ਰ. ਹਰਮਨਬੀਰ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਮਾਨਯੋਗ ਅਦਾਲਤ ਤੋਂ ਢੁੱਕਵੇਂ ਆਦੇਸ਼ ਪ੍ਰਾਪਤ ਕਰਨ ਤੋਂ ਬਾਅਦ ਅੱਜ ਖੰਨਾ ਪੇਪਰ ਮਿੱਲ, ਸ੍ਰੀ ਅੰਮਿ੍ਰਤਸਰ ਸਾਹਿਬ ਵਿਖੇ ਇਹ ਸਾਰਾ ਭੰਡਾਰ ਉਨਾਂ ਦੀ ਹਾਜ਼ਰੀ ਵਿੱਚ ਨਸ਼ਟ ਕਰਵਾਇਆ ਗਿਆ।ਉਨਾਂ ਦੱਸਿਆ ਕਿ ਇਸ ਵਿੱਚ ਸ਼ਾਮਿਲ ਕੁੱਲ 12 ਕੁਇੰਟਲ 29 ਕਿਲੋਗ੍ਰਾਮ 500 ਗ੍ਰਾਮ ਭੁੱਕੀ, 249175 ਗੋਲੀਆਂ ਅਤੇ ਕੈਪਸੂਲ, 12 ਕਿੱਲੋ 375 ਗ੍ਰਾਮ ਨਸੀਲਾ ਪਾਊਡਰ ਅਤੇ 903 ਗ੍ਰਾਮ ਹੈਰੋਇਨ, 155 ਗ੍ਰਾਮ ਸਮੈਕ, 5 ਕਿਲੋ 300 ਗ੍ਰਾਮ ਅਤੇ 7 ਕਿਲੋ 500 ਗ੍ਰਾਮ ਹਰੇ ਭੁੱਕੀ ਪਲਾਂਟ ਨੂੰ ਅੱਗ ਲਗਾ ਕੇ ਨਸ਼ਟ ਕੀਤਾ ਗਿਆ। ਇਸ ਮੌਕੇ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।ਇਥੇ ਇਹ ਵਰਣਨਯੋਗ ਹੈ ਕਿ ਸਾਲ 2020 ਵਿਚ ਮੋਗਾ ਪੁਲਿਸ ਨੇ ਜ਼ਿਲਾ ਮੋਗਾ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਕੀਤੇ ਗਏ 372 ਮਾਮਲਿਆਂ ਵਿਚ ਭਾਰੀ ਮਾਤਰਾ ਵਿੱਚ ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਕੁੱਲ 100 ਕੁਇੰਟਲ 19 ਕਿਲੋ 300 ਗ੍ਰਾਮ ਭੁੱਕੀ, 3,01,010 ਗੋਲੀਆਂ ਅਤੇ ਕੈਪਸੂਲ, 14 ਕਿਲੋ 825 ਗ੍ਰਾਮ ਨਸ਼ੀਲਾ ਪਾਊਡਰ, 2 ਕਿਲੋ 354 ਗ੍ਰਾਮ ਹੈਰੋਇਨ, 71 ਬੋਤਲਾਂ (ਖੰਘ ਦੀ ਦਵਾਈ), 155 ਗ੍ਰਾਮ ਸਮੈਕ, 5 ਕਿਲੋ 300 ਗ੍ਰਾਮ ਗਾਂਜਾ ਅਤੇ 7 ਕਿਲੋ 500 ਗ੍ਰਾਮ ਭੁੱਕੀ ਦੇ ਪੌਦੇ ਆਦਿ ਨੂੰ ਨਸ਼ਟ ਕਰਵਾਇਆ ਹੈ।