ਚੰਡੀਗੜ੍ਹ, 27 ਦਸੰਬਰ, 2021: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਇਕ ਰੈਲੀ ਦੌਰਾਨ ਪੁਲਿਸ ਵਾਲਿਆਂ ਖਿਲਾਫ ਵਰਤੀ ਮੰਦੀ ਸ਼ਬਦਾਵਲੀ ਹੁਣ ਮੁੱਦਾ ਬਣ ਗਈ ਹੈ। ਲੰਘੇ ਕੱਲ੍ਹ ਚੰਡੀਗੜ੍ਹ ਦੇ ਡੀ ਐਸ ਪੀ ਤੋਂ ਬਾਅਦ ਹੁਣ ਜਲੰਧਰ ਦੇ ਐਸ ਆਈ ਬਲਬੀਰ ਸਿੰਘ ਤੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਸਿੱਧੂ ’ਤੇ ਹਮਲਾ ਬੋਲਿਆ ਹੈ।
ਥਾਣੇਦਾਰ ਬਲਬੀਰ ਸਿੰਘ ਨੇ ਕਿਹਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਸੂਬੇ ਵਾਸਤੇ ਸ਼ਹਾਦਤਾਂ ਦਿੱਤੀਆਂ ਹਨ ਅਤੇ ਦੀਨਾਨਗਰ ਹਮਲੇ ਸਮੇਤ ਹਰ ਮੁਹਾਜ਼ ’ਤੇ ਡਟ ਕੇ ਮੁਕਾਬਲਾ ਕੀਤਾ ਹੈ। ਇਸ ਥਾਣੇਦਾਰ ਨੇ ਡੀ ਜੀ ਪੀ ਨੁੰ ਵੀ ਅਪੀਲ ਕੀਤੀਹੈ ਕਿ ਪੁਲਿਸ ਵਾਲਿਆਂ ਦਾ ਮਾਣ ਸਤਿਕਾਰ ਬਹਾਲ ਰੱਖਣ ਲਈਕਦਮ ਚੁੱਕੇ ਜਾਣ।
ਇਸ ਦੌਰਾਨ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਨਵਜੋਤ ਸਿੱਧੂ ਦਾ ਨਾਂ ਲਏ ਬਗੈਰ ਉਹਨਾਂ ’ਤੇ ਹਮਲਾ ਬੋਲਿਆ ਹੈ। ਉਹਨਾਂ ਕਿਹਾ ਕਿ ਇਹ ਲੋਕ ਜੋ 40 ਤੋਂ 50 ਲੋਕਾਂ ਦੀ ਸੁਰੱਖਿਆਲੈ ਕੇ ਘਰਾਂ ਵਿਚੋਂ ਬਾਹਰ ਨਿਕਲਦੇ ਹਨ ਅਤੇ ਇਹਨਾਂ ਦੇ ਹੀ ਖਿਲਾਫ ਬੋਲ ਰਹੇ ਹਨ। ਉਹਨਾਂ ਨੇ ਆਪ ਪੁਲਿਸ ਮੁਲਾਜ਼ਮਾਂ ਕੋਲੋਂ ਮੁਆਫੀ ਵੀ ਮੰਗੀ।
ਬਿੱਟੂ ਨੇ ਇਹ ਵੀ ਕਿਹਾ ਕਿ ਆਈ ਪੀ ਐਸ ਅਫਸਰ ਤੋਂ ਲੈ ਕੇ ਐਸ ਪੀ ਓ ਤੱਕ ਹਰੇਕ ਪੁਲਿਸ ਮੁਲਾਜ਼ਮ ਨੇ ਅੱਤਵਾਦ ਵੇਲੇ ਵੱਡੀਆਂ ਸ਼ਹਾਦਤਾਂ ਦਿੱਤੀਆਂ ਹਨ ਤੇ ਹਮੇਸ਼ਾ ਪੰਜਾਬ ਲਈ ਅੱਗੇ ਹੋ ਕੇ ਕੰਮ ਕੀਤਾ ਹੈ। ਲੁਧਿਆਣਾ ਬੰਬ ਧਮਾਕੇ ਦੀ ਗੱਲ ਕਰਦਿਆਂ ਬਿੱਟੁ ਨੇ ਇਹ ਵੀ ਕਿਹਾਕਿ ਜਦੋਂ ਵੀ ਕੋਈ ਘਟਨਾ ਵਾਪਰਦੀ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਮੌਕੇ ’ਤੇ ਪਹੁੰਚਦੀ ਹੈ। ਉਹਨਾਂ ਕਿਹਾ ਕਿ ਪੁਲਿਸ ’ਤੇ ਹਮਲੇਕਰ ਕੇ ਇਸਦਾ ਮਨੋਬਲ ਨਾ ਡੇਗਿਆ ਜਾਵੇ।