ਚੰਡੀਗੜ੍ਹ – ਕਮੇਡੀਅਨ ਜਸਵਿੰਦਰ ਭੱਲਾ ਨੇ ਬ੍ਰਾਹਮਣ ਸਮਾਜ ਤੋਂ ਮੁਆਫੀ ਮੰਗੀ ਹੈ। ਦਰਅਸਲ ਜਸਵਿੰਦਰ ਭੱਲਾ ਨੇ ਸੋਸ਼ਲ ਮੀਡੀਆ ਤੇ ਕਿਸਾਨੀ ਸੰਘਰਸ਼ ਨੂੰ ਲੈ ਕੇ ਇਕ ਪੋਸਟ ਸ਼ੇਅਰ ਕੀਤੀ ਸੀ। ਜਿਸ ਤੇ ਬ੍ਰਾਹਮਣ ਸਮਾਜ ਨੇ ਇਤਰਾਜ਼ ਜਤਾਇਆ ਸੀ। ਜਸਵਿੰਦਰ ਭੱਲਾ ਨੇ ਕਿਹਾ ਮੇਰੀ ਪੋਸਟ ਪਾਉਣ ਦਾ ਇਰਾਦਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਭੱਲਾ ਨੇ ਕਿਹਾ ਮੈਂ ਸਿਰਫ਼ ਕਿਸਾਨਾਂ ਨੂੰ ਸਪੋਰਟ ਕਰਨ ਲਈ ਪੋਸਟ ਸ਼ੇਅਰ ਕੀਤੀ ਸੀ।