ਸ੍ਰੀ ਮੁਕਤਸਰ ਸਾਹਿਬ, 13 ਸਤੰਬਰ 2020 – ਕਰੀਬ ਹਫ਼ਤਾ ਪਹਿਲਾਂ ਇੱਕ ਨੌਜਵਾਨ ਤੋਂ ਮੋਬਾਇਲ ਫ਼ੋਨ ਖ਼ੋਹਣ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਸਿਟੀ ਪੁਲਸ ਨੇ ਕਾਬੂ ਕਰ ਲਿਆ ਹੈ। ਪੁਲਸ ਕੋਲ ਦਰਜ ਕਰਾਈ ਸ਼ਿਕਾਇਤ ਵਿੱਚ ਦੀਪਕ ਭਾਟੀਆ ਪੁੱਤਰ ਮਹੇਸ਼ ਕੁਮਾਰ ਵਾਸੀ ਆਦਰਸ਼ ਨਗਰ ਨੇ ਦੱਸਿਆ ਹੈ ਕਿ 8 ਸਤੰਬਰ ਦੇ ਦਿਨ ਉਹ ਬਜ਼ਾਰ ‘ਚੋਂ ਲੰਘ ਰਿਹਾ ਸੀ ਇਸੇ ਦੌਰਾਨ ਸਾਹਮਣੇ ਤੋਂ ਆ ਰਹੇ ਦੋ ਨੌਜਵਾਨਾਂ ਨੇ ਉਸਨੂੰ ਧੱਕਾ ਦਿੱਤਾ ਤੇ ਫ਼ਿਰ ਉਸਦੇ ਹੱਥ ਵਿੱਚ ਫੜ੍ਹਿਆ ਰੈਡਮੀ ਕੰਪਨੀ ਦਾ ਮੋਬਾਇਲ ਫ਼ੋਨ ਖ਼ੋਹ ਲਿਆ ਤੇ ਦੇਖਦੇ ਹੀ ਦੇਖਦੇ ਉਹ ਨੌਜਵਾਨ ਰਫੂ ਚੱਕਰ ਹੋ ਗਏ। ਉਸਨੇ ਦੱਸਿਆ ਕਿ ਮੋਬਾਇਲ ਦੀ ਕੀਮਤ ਕਰੀਬ 13 ਹਜ਼ਾਰ ਰੁਪਏ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੋਬਾਇਲ ਖ਼ੋਹਣ ਵਾਲਿਆਂ ਦੀ ਪਛਾਣ ਕਰ ਰਹੀ ਹੈ, ਜਿੰਨ੍ਹਾਂ ਦੀ ਸ਼ਨਾਖ਼ਤ ਰੋਹਿਤ ਕੁਮਾਰ ਪੁੱਤਰ ਰਾਮ ਕੁਮਾਰ ਤੇ ਈਬ ਖ਼ਾਨ ਪੁੱਤਰ ਰਸੀਦ ਖਾਨ ਵਾਸੀ ਆਦਰਸ਼ ਨਗਰ ਵਜੋਂ ਹੋਈ ਹੈ, ਜਿੰਨ੍ਹਾਂ ਨੂੰ ਹੁਣ ਪੁਲਸ ਨੇ ਕਾਬੂ ਕਰ ਲਿਆ ਹੈ। ਕਥਿਤ ਦੋਸ਼ੀਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 379 ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।