September 29, 2021 -ਪਿਛਲੇ ਕਰੀਬ ਡੇਢ ਸਾਲ ਤੋਂ ਦੁਨੀਆ ਮਹਾਮਾਰੀ ਦੀ ਚੁਣੌਤੀ ਨਾਲ ਜੂਝ ਰਹੀ ਹੈ। ਇਸਦਾ ਸਾਮਣਾ ਕਰਦੇ ਹੋਏ ਨਾ ਸਿਰਫ ਲੋਕਾਂ ਨੂੰ ਇਸਤੋਂ ਬਚਾਉਣ ਦੇ ਠੋਸ ਉਪਾਆਂ ਤੇ ਲਗਾਤਾਰ ਕੰਮ ਚੱਲ ਰਿਹਾ ਹੈ, ਬਲਕਿ ਬਚਾਓ ਦੇ ਜਰੂਰੀ ਇੰਤਜਾਮ ਦੇ ਨਾਲ ਜਨਜੀਵਨ ਨੂੰ ਆਮ ਬਣਾਉਣ ਦੀ ਵੀ ਕੋਸ਼ਿਸ਼ ਚੱਲ ਰਹੀ ਹੈ। ਬਹੁਤ ਸਾਰੇ ਦੇਸ਼ਾਂ ਨੇ ਕੋਰੋਨਾ ਇਨਫੈਕਸ਼ਨ ਨੂੰ ਕਾਬੂ ਕਰਨ ਦੇ ਉਪਾਆਂ ਦੇ ਨਾਲ – ਨਾਲ ਆਰਥਿਕ ਦੇ ਨਾਲ ਨਾਲ ਦੂਜੀਆਂ ਜਨਤਕ ਗਤੀਵਿਧੀਆਂ ਨੂੰ ਹੌਲੀ-ਹੌਲੀ ਸਹਿਜ ਬਣਾਉਣ ਵੱਲ ਕਦਮ ਚੁੱਕੇ ਹਨ। ਖਾਸ ਤੌਰ ਤੇ ਜਦੋਂ ਤੋਂ ਕੋਰੋਨਾ ਇਨਫੈਕਸ਼ਨ ਤੋਂ ਬਚਾਅ ਦਾ ਟੀਕਾਕਰਨ ਚੱਲ ਰਿਹਾ ਹੈ, ਉਦੋਂ ਤੋਂ ਸਾਵਧਾਨੀ ਦੀਆਂ ਹਿਦਾਇਤਾਂ ਦੇ ਨਾਲ ਕਈ ਪੱਧਰ ਤੇ ਰਾਹਤਾਂ ਵੀ ਦਿੱਤੀਆਂ ਗਈਆਂ ਹਨ, ਤਾਂ ਕਿ ਲੋਕ ਹੁਣ ਭਵਿੱਖ ਵੱਲ ਵੱਧ ਸਕਣ। ਪਰ ਇਸ ਦੌਰਾਨ ਦੁਨੀਆ ਦੇ ਕਈ ਹਿੱਸਿਆਂ ਤੋਂ ਅਜਿਹੀਆਂ ਖਬਰਾਂ ਵੀ ਆ ਰਹੀਆਂ ਹਨ, ਜਿਨ੍ਹਾਂ ਵਿੱਚ ਇਸ ਮਹਾਮਾਰੀ ਦੇ ਨਾਮ ਤੇ ਲਗਾਈਆਂ ਗਈਆਂ ਪਾਬੰਦੀਆਂ ਬਹੁਤ ਸਾਰੇ ਲੋਕਾਂ ਨੂੰ ਬਿਨਾ ਵਜ੍ਹਾ ਬੰਧਕਾਂ ਵਰਗੇ ਹਾਲਾਤ ਵਿੱਚ ਰੱਖਣ ਦਾ ਜਰੀਆ ਸਾਬਤ ਹੋ ਰਹੀਆਂ ਹਨ। ਜਿਵੇਂ, ਚੀਨ ਨੇ ਕੋਵਿਡ-19 ਦੀ ਹਾਲਤ ਦਾ ਹਵਾਲਾ ਦਿੰਦਿਆਂ ਵੀਜਾ ਪ੍ਰਕ੍ਰਿਆ ਨੂੰ ਹੁਣ ਤੱਕ ਮੁਅੱਤਲ ਕੀਤਾ ਹੋਇਆ ਹੈ। ਪਹਿਲੀ ਨਜਰ ਵਿੱਚ ਇਹ ਕੋਰੋਨਾ ਦੀ ਸੰਵੇਦਨਸ਼ੀਲਤਾ ਦੇ ਮੱਦੇਨਜਰ ਸਾਵਧਾਨੀ ਵਰਤਣ ਦੀ ਕੋਸ਼ਿਸ਼ ਲੱਗਦੀ ਹੈ। ਪਰ ਵਿਵਹਾਰ ਵਿੱਚ ਇਸਦਾ ਸਿੱਧਾ ਅਸਰ ਇਹ ਪਿਆ ਹੈ ਕਿ ਚੀਨ ਵਿੱਚ ਇਸ ਕਾਰਨ ਕਰੀਬ 23 ਹਜਾਰ ਤੋਂ ਜ਼ਿਆਦਾ ਭਾਰਤੀ ਵਿਦਿਆਰਥੀ, ਅਣਗਿਣਤ ਉਦਯੋਗਪਤੀ ਅਤੇ ਕਾਮਗਾਰ ਆਪਣੇ ਪਰਿਵਾਰਾਂ ਦੇ ਨਾਲ ਬੀਤੇ ਇੱਕ ਸਾਲ ਤੋਂ ਫਸੇ ਹੋਏ ਹਨ।
ਮਹਾਮਾਰੀ ਦੇ ਜਿਸ ਦੌਰ ਵਿੱਚ ਤਮਾਮ ਦੇਸ਼ਾਂ ਵਿੱਚ ਪਰੇਸ਼ਾਨੀ ਵਿੱਚ ਪਏ ਲੋਕਾਂ ਦੀ ਮਦਦ ਕਰਨ ਲਈ ਅੰਤਰਰਾਸ਼ਟਰੀ ਪੱਧਰ ਤੇ ਆਪਸੀ ਸਹਿਯੋਗ ਦੇ ਉਦਾਹਰਣ ਸਾਹਮਣੇ ਆਏ, ਉਸ ਵਿੱਚ ਚੀਨ ਦਾ ਇਹ ਰੁਖ਼ ਨਿਰਾਸ਼ ਕਰਨ ਵਾਲਾ ਹੈ ਕਿ ਉਸਨੇ ਉੱਥੇ ਫਸੇ ਭਾਰਤੀ ਵਿਦਿਆਰਥੀਆਂ, ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਰਤਣ ਦੀ ਇਜਾਜਤ ਦੇਣ ਤੋਂ ਇਨਕਾਰ ਕਰ ਦਿੱਤਾ। ਸੁਭਾਵਿਕ ਹੀ ਭਾਰਤ ਸਰਕਾਰ ਨੇ ਵੀ ਇਸ ਤੇ ਡੂੰਘੀ ਨਿਰਾਸ਼ਾ ਜਤਾਈ ਹੈ ਅਤੇ ਇਸ ਨੂੰ ਇੱਕ ਖਾਲਸ ਮਨੁੱਖੀ ਮੁੱਦੇ ਦੇ ਪ੍ਰਤੀ ਗੈਰ ਵਿਗਿਆਨਕ ਦ੍ਰਿਸ਼ਟੀਕੋਣ ਦੱਸਿਆ ਹੈ।
ਜਿਕਰਯੋਗ ਹੈ ਕਿ ਭਾਰਤ ਤੋਂ ਉੱਥੇ ਗਏ ਵਿਦਿਆਰਥੀਆਂ ਵਿੱਚੋਂ ਜਿਆਦਾਤਰ ਮੈਡੀਸਨ ਦੀ ਪੜਾਈ ਕਰ ਰਹੇ ਹਨ, ਜੋ ਹੁਣ ਪਰਤਣਾ ਚਾਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਤੋਂ ਇਲਾਵਾ ਕਾਰੋਬਾਰੀਆਂ, ਮਰੀਨ ਕਰੂ ਅਤੇ ਨਿਰਯਾਤਕਾਂ ਦੇ ਸਾਹਮਣੇ ਵੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਹਾਲਾਂਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਵਿਦੇਸ਼ੀਆਂ ਤੇ ਯਾਤਰਾ ਪਾਬੰਦੀਆਂ ਹਟਾਉਣ ਦੇ ਸਵਾਲ ਤੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ ਕਿ ਬੀਜਿੰਗ ਅੰਤਰਰਾਸ਼ਟਰੀ ਯਾਤਰਾ ਨਾਲ ਸਬੰਧਿਤ ਮੁੱਦਿਆਂ ਤੇ ਸਾਰੇ ਪੱਖਾਂ ਦੇ ਨਾਲ ਕਰੀਬੀ ਸੰਵਾਦ ਬਣਾ ਕੇ ਰੱਖਣ ਲਈ ਤਿਆਰ ਹੈ। ਪਰ ਚੀਨ ਦਾ ਰੁਖ਼ ਉਸਦੇ ਘੋਸ਼ਿਤ ਦਿਖਾਵੇ ਦੀ ਹਕੀਕਤ ਦੱਸਦਾ ਹੈ।
ਦਰਅਸਲ, ਕੋਰੋਨਾ ਇਨਫੈਕਸ਼ਨ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਸਾਰੇ ਦੇਸ਼ਾਂ ਵਿੱਚ ਅੱਗੇ ਵਧਣ ਦੇ ਰਸਤੇ ਤਿਆਰ ਕੀਤੇ ਜਾ ਰਹੇ ਹਨ। ਟੀਕਾ ਅਤੇ ਬਚਾਵ ਦੇ ਉਪਾਆਂ ਦੇ ਨਾਲ ਕਾਰੋਬਾਰੀ ਗਤੀਵਿਧੀਆਂ ਤੋਂ ਲੈ ਕੇ ਹੁਣ ਸਕੂਲ – ਕਾਲਜ ਵੀ ਖੋਲ੍ਹਣ ਵੱਲ ਵਧਿਆ ਜਾ ਰਿਹਾ ਹੈ, ਮਤਲਬ ਵਿਗਿਆਨ ਸੰਮਤ ਵਿਚਾਰ ਦੇ ਸਹਾਰੇ ਜਨਜੀਵਨ ਨੂੰ ਆਮ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਨਫੈਕਸ਼ਨ ਦਾ ਹਵਾਲਾ ਦੇ ਕੇ ਜੇਕਰ ਚੀਨ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਹੋਰ ਲੋਕਾਂ ਨੂੰ ਅਘੋਸ਼ਿਤ ਤੌਰ ਤੇ ਬੰਧਕ ਦੀ ਤਰ੍ਹਾਂ ਦੇ ਹਾਲਾਤ ਵਿੱਚ ਰਹਿਣ ਲਈੇ ਮਜਬੂਰ ਕੀਤਾ ਜਾ ਰਿਹਾ ਹੈ ਤਾਂ ਇਸ ਨੂੰ ਕਿਵੇਂ ਵੇਖਿਆ ਜਾਵੇਗਾ? ਜਿਸ ਮਹਾਮਾਰੀ ਦਾ ਸਾਮਣਾ ਕਰਨ ਦੇ ਪਿੱਛੇ ਮਕਸਦ ਮਨੁੱਖ ਦੀ ਰੱਖਿਆ ਕਰਨਾ ਹੈ, ਉਸਦੇ ਬਹਾਨੇ ਲੋਕਾਂ ਨੂੰ ਬਹੁਪੱਧਰੀ ਮੁਸ਼ਕਿਲ ਵਿੱਚ ਪਾਉਣਾ ਅਜੀਬ ਹੈ। ਫਿਰ ਬਚਾਵ ਦੇ ਵਿਗਿਆਨਕ ਤਰੀਕਿਆਂ ਦਾ ਤਰਕ ਖਾਰਿਜ ਕਰਕੇ ਲੋਕਾਂ ਨੂੰ ਕੈਦ ਕਰਨਾ ਵੈਸੇ ਵੀ ਗੈਰ ਵਿਗਿਆਨਕ ਨਜਰੀਆ ਹੈ।
ਅਜਿਹਾ ਲੱਗਦਾ ਹੈ ਕਿ ਚੀਨ ਦੇ ਇਸ ਰੁਖ਼ ਦੇ ਪਿੱਛੇ ਪ੍ਰਤੱਖ ਕਾਰਨ ਕੋਵਿਡ-19 ਦੀਆਂ ਸਥਿਤੀਆਂ ਜਰੂਰ ਹਨ, ਪਰ ਮੁੱਖ ਵਜ੍ਹਾ ਭਾਰਤ ਪ੍ਰਤੀ ਉਸਦਾ ਦੁਰਾਗ੍ਰਹ ਹੈ, ਜਿਸਦੇ ਚਲਦੇ ਉਹ ਗਾਹੇ-ਬਗਾਹੇ ਮਨਮਾਨੀ ਕਰਦਾ ਰਹਿੰਦਾ ਹੈ। ਚੀਨ ਵਿੱਚ ਫਸੇ ਭਾਰਤੀਆਂ ਨੂੰ ਉਨ੍ਹਾਂ ਦੀ ਮੰਜਿਲ ਤੱਕ ਜਾਣ ਦੇਣਾ ਇੱਕ ਨਿਰੋਲ ਮਨੁੱਖੀ ਮੁੱਦਾ ਹੈ ਅਤੇ ਆਪਣੇ ਤਰਕਾਂ ਨੂੰ ਕਿਨਾਰੇ ਕਰਕੇ ਚੀਨ ਨੂੰ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕਣਾ ਚਾਹੀਦਾ ਹੈ।