ਪਟਿਆਲਾ, 1 ਸਤੰਬਰ 2020 – ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੇਅਰਮੈਨ ਕਰਮਜੀਤ ਸਿੰਘ ਨੇ ਬਾਰ ਕੌਂਸਲ ਆਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਫਤਰ ਬੰਦ ਕਰ ਦਿੱਤਾ ਗਿਆ ਹੈ। ਦਫ਼ਤਰ ਦੇ ਬਾਹਰ ਦਰਵਾਜੇ ਉੱਤੇ ਇਸ ਸਬੰਧੀ ਇੱਕ ਨੋਟਿਸ ਲਾ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਇੱਕ ਪੱਤਰ ਰਾਹੀਂ ਹਰ ਪੰਜਾਬ ਦੀ ਬਾਰ ਐਸੋਸੀਏਸ਼ਨ ਨੂੰ ਦੱਸਿਆ ਵੀ ਗਿਆ ਹੈ। ਪੱਤਰ ਵਿੱਚ ਲਿਖਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਮਿਤੀ 1 ਸਤੰਬਰ ਤੋਂ 6 ਸਤੰਬਰ 2020 ਤੱਕ ਇਸ ਕਰਕੇ ਬੰਦ ਰਹੇਗੀ ਤਾਂ ਕਿ ਕੋਰੋਨਾ ਦੀ ਮਾਰ ਤੋਂ ਬਚ ਸਕਣ, ਕਿਉਂਕਿ ਬਾਰ ਦੇ ਕਈ ਕਰਮਚਾਰੀ ਬਿਮਾਰ ਹਨ ਅਤੇ ਕੋਰੋਨਾ ਦੀ ਸ਼ੱਕੀ ਲਪੇਟ ਆਏ ਲੱਗਦੇ ਹਨ। ਇਸ ਲਈ ਇਸ ਸਮੇਂ ਦੌਰਾਨ ਬਾਰ ਕੌਂਸਲ ਦਫ਼ਤਰ ਵਿੱਚ ਕੋਈ ਕੰਮ ਕਾਜ ਨਹੀਂ ਹੋਵੇਗਾ।