ਔਕਲੈਂਡ-2 ਸਤੰਬਰ 2021 – ਪਿਛਲੇ ਕਈ ਸਾਲਾਂ ਤੋਂ ਅਖਬਾਰਾਂ ਦੇ ਵਿਚ ਛਪੀਆਂ ਖਬਰਾਂ ਕਿ ਅਮਰੀਕਾ ਸਰਕਾਰ ਦੇ ਸਪੇਸ ਸੈਂਟਰ ‘ਨਾਸਾ’ (ਦਾ ਨੈਸ਼ਨਲ ਐਰੋਨੋਟਿਕਸ ਐਂਡ ਸਪੇਸ ਅਡਮਨਿਸਟ੍ਰੇਸ਼ਨ) ਦੇ ਵਾਸ਼ਿੰਗਟਨ ਸਥਿਤ ਮੁੱਖ ਦਫਤਰ ਦੀ ਸੱਤਵੀਂ ਮੰਜ਼ਿਲ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਨੂੰ ਨਾਸਾ ਅਧਿਕਾਰੀਆਂ ਨੇ ਜੁਲਾਈ 2014 ਦੇ ਵਿਚ ਹੀ ਰੱਦ ਕਰ ਦਿੱਤਾ ਸੀ।
ਅੱਜ ਕੱਲ ਦੀਪ ਸਿੱਧੂ ਦੀ ਇਕ ਵੀਡੀਓ ਅਜਿਹੀ ਸੋਸ਼ਲ ਮੀਡੀਆ ਉਤੇ ਘਉਂਮ ਰਹੀ ਹੈ ਕਿ ਉਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਤਵੀਂ ਮੰਜ਼ਿਲ ਉਤੇ ਸੁਸ਼ੋਭਿਤ ਹਨ। ਇਸ ਪੱਤਰਕਾਰ ਵੱਲੋਂ ਭੇਜੀ ਈਮੇਲ ਅਤੇ ਨਿਊਜ਼ੀਲੈਂਡ ਵਸਦੇ ਇਕ ਹੋਰ ਵੀਰ ਵੱਲੋਂ ਭੇਜੀ ਈਮੇਲ ਦੇ ਜਵਾਬ ਵਿਚ ਉਨ੍ਹਾਂ ਸਾਫ ਕਿਹਾ ਹੈ ਕਿ ਮੁੱਖ ਦਫਤਰ ਵਿਖੇ ਕੋਈ ਧਾਰਮਿਕ ਗ੍ਰੰਥ ਨਹੀਂ ਰੱਖਿਆ ਜਾਂਦਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੱਤਵੀਂ ਮੰਜ਼ਿਲ ਉਤੇ ਪ੍ਰਕਾਸ਼ ਕਰਨਾ ਵੀ ਸੱਚ ਨਹੀਂ ਹੈ। ਨਾਸੀ ਦੀ ‘ਵਹੀਕਲ ਅਸੈਂਬਲੀ ਬਿਲਡਿੰਗ’ ਦੇ ਵਿਚ ਰਾਕਟ ਤਿਆਰ ਜਾਂਦੇ ਹਨ ਅਤੇ ਇਸ ਬਿਲਡਿੰਗ ਦਾ ਨਕਸ਼ਾ ਏਦਾਂ ਹੈ ਕਿ ਉਥੇ 456 ਫੁੱਟ ਉਚਾਈ ਵਾਲੀ ਵਸਤੂ ਵੀ ਅੰਦਰ ਆ ਸਕਦੀ ਹੈ। ਵੇਖਣ ਨੂੰ ਜੋ ਬਾਰੀਆਂ ਲਗਦੀਆਂ ਹਨ ਉਹ ਉਪਰ ਉਠ ਜਾਂਦੀਆਂ ਹਨ। ਵੀ.ਏ.ਬੀ. ਕਹੀ ਜਾਣ ਵਾਲੀ ਇਸ ਬਿਲਡਿੰਗ ਨੂੰ ਬਨਾਉਣ ਵਿਚ 98,000 ਟੱਨ ਸਟੀਲ ਲੱਗਿਆ ਸੀ, 65,000 ਕਿਊਬਕ ਯਾਰਡ ਕੰਕਰੀਟ, 45,000 ਸਟੀਲ ਬੀਮ, 10 ਲੱਖ ਨੱਟ ਅਤੇ 456 ਫੁੱਟ ਉਚਾ ਦਰਵਾਜ਼ਾ (ਉਚੇ ਰਾਕਟ ਵਾਸਤੇ) ਰੱਖਿਆ ਗਿਆ ਹੈ।
ਨਾਸਾ ਨੇ ਆਪਣਾ ਨਵਾਂ ਦਫਤਰ 2019 ਦੇ ਵਿਚ ਫਲੋਰੀਡਾ ਵਿਖੇ 7 ਮੰਜ਼ਿਲਾ ਬਣਾਇਆ ਸੀ ਅਤੇ ਇਥੇ ਜਰੂਰ ‘ਹਾਈ ਡੈਂਸਟੀ ਲਾਇਬ੍ਰੇਰੀ’ (ਥੋੜ੍ਹੀ ਥਾਂ ਵਿਚ ਭਰਪੂਰ ਕਿਤਾਬਾਂ) ਬਣਾਈ ਹੋਈ ਹੈ।