ਭਿੰਡ, 8 ਅਗਸਤ – ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਇਕ ਪਿਤਾ ਨੇ ਆਪਣੀਆਂ ਤਿੰਨ ਧੀਆਂ ਨਾਲ ਖੂਹ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ| ਪੁਲੀਸ ਸੂਤਰਾਂ ਅਨੁਸਾਰ ਦਬੋਹ ਥਾਣਾ ਖੇਤਰ ਦੇ ਪਿੰਡ ਅੰਧਿਆਰੀ ਵਿੱਚ ਰਾਜੇਸ਼ ਰਜਕ ਨੇ ਆਪਣੀਆਂ ਤਿੰਨ ਧੀਆਂ ਨਾਲ ਸ਼ੁੱਕਰਵਾਰ ਦੇਰ ਰਾਤ ਨੂੰ ਖੂਹ ਵਿੱਚ ਛਾਲ ਮਾਰ ਦਿੱਤੀ| ਇਸ ਘਟਨਾ ਵਿੱਚ ਰਾਜੇਸ਼ (42), ਅਨੁਸ਼ਕਾ (10), ਚਾਈਨਾ (8) ਅਤੇ ਸੰਧਿਆ (5) ਦੀ ਮੌਤ ਹੋ ਗਈ| ਸਵੇਰੇ ਜਦੋਂ ਪਿੰਡ ਵਾਸੀਆਂ ਨੇ ਖੂਹ ਵਿੱਚ ਲਾਸ਼ਾਂ ਦੇਖੀਆਂ ਤਾਂ ਪੁਲੀਸ ਨੂੰ ਸੂਚਨਾ ਦਿੱਤੀ|
ਜਿਕਰਯੋਗ ਹੈ ਹੈ ਕਿ ਰਾਜੇਸ਼ ਮੁੰਬਈ ਵਿੱਚ ਗੋਲ ਗੋਪੇ ਵੇਚਦਾ ਸੀ| ਕਰੀਬ ਢਾਈ ਮਹੀਨੇ ਪਹਿਲਾਂ ਤਾਲਾਬੰਦੀ ਦੌਰਾਨ ਵਾਪਸ ਪਿੰਡ ਆਇਆ ਸੀ| ਪੁਲੀਸ ਅਨੁਸਾਰ ਰਾਜੇਸ਼ ਦੇ ਮੁੰਬਈ ਤੋਂ ਆਉਣ ਤੋਂ ਬਾਅਦ ਉਸ ਦੀ ਪਤਨੀ ਆਏ ਦਿਨ ਝਗੜਾ ਕਰਨ ਲੱਗੀ ਸੀ| ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਰਾਜੇਸ਼ ਦੀ ਪਤਨੀ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਇਸ ਦਾ ਉਸ ਤੇ ਕੋਈ ਅਸਰ ਨਹੀਂ ਹੋਇਆ| ਇਸ ਤੋਂ ਦੁਖ ਹੋ ਕੇ ਰਾਜੇਸ਼ ਨੇ ਇਹ ਕਦਮ ਚੁੱਕ ਲਿਆ|
ਪੁਲੀਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਵੀ ਦੋਹਾਂ ਦਰਮਿਆਨ ਵਿਵਾਦ ਹੋਇਆ ਸੀ| ਇਸ ਤੋਂ ਬਾਅਦ ਰਾਜੇਸ਼ ਅੱਧੀ ਰਾਤ ਨੂੰ ਤਿੰਨਾਂ ਧੀਆਂ ਨੂੰ ਲੈ ਕੇ ਖੂਹ ਕੋਲ ਪਹੁੰਚਿਆ ਅਤੇ ਉਨ੍ਹਾਂ ਨੂੰ ਆਪਣੇ ਨਾਲ ਬੰਨ੍ਹ ਕੇ ਛਾਲ ਮਾਰ ਦਿੱਤੀ| ਸਾਰੀਆਂ ਲਾਸ਼ਾਂ ਨੂੰ ਖੂਹ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ| ਪੁਲੀਸ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ|