ਸਮਾਣਾ/ਪਟਿਆਲਾ, 17 ਜੁਲਾਈ 2020 – ਸਥਾਨਕ ਤੇਜ ਕਾਲੋਨੀ ਵਾਸੀ ਕੋਰੋਨਾ ਪੀੜਤ ਵਿਅਕਤੀ ਦੀ ਅੱਜ ਮੌਤ ਹੋ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਮ੍ਰਿਤਕ ਦੀ ਦੇਹ ਨੂੰ ਅੰਤਿਮ ਸਸਕਾਰ ਲਈ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਤੇਜ ਕਾਲੋਨੀ ਵਾਸੀ ਬਜ਼ੁਰਗ ਵਿਅਕਤੀ ਕਮੇਟੀ ਦਫਤਰ ਨੇੜੇ ਚਾਹ ਦਾ ਕੰਮ ਕਰਦਾ ਸੀ ਜੋ ਕਿ ਕਰੀਬ ਇਕ ਹਫ਼ਤਾ ਪਹਿਲਾਂ ਕੋਰੋਨਾ ਪਾਜ਼ੀਟਿਵ ਆਇਆ ਸੀ। ਉਸ ਨੂੰ ਰਜਿੰਦਰਾ ਹਸਪਤਾਲ ‘ਚ ਦਾਖਲ ਕੀਤਾ ਗਿਆ ਸੀ। ਦਾਖਲ ਕਰਨ ਸਮੇਂ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ।
ਸਮਾਣਾ ‘ਚ ਹੁਣ ਤਕ ਕੋਰੋਨਾ ਪੀੜਤਾਂ ਦੀ ਗਿਣਤੀ 96 ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਤਿੰਨ ਕਰੋਨਾ ਪੀੜਤ ਮੌਤ ਦਾ ਸ਼ਿਕਾਰ ਹੋ ਚੁੱਕੇ ਹਨ ਜਦੋਂ ਕਿ ਜ਼ਿਲ੍ਹੇ ‘ਚ ਪੀੜਤਾਂ ਦੀ ਗਿਣਤੀ 779 ਤੇ 14 ਮੌਤਾਂ ਹੋ ਚੁੱਕੀਆਂ ਹਨ।