ਚੰਡੀਗੜ੍ਹ, 28 ਸਤੰਬਰ 2021 – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਲੋਕਾਂ ਵਰਗੇ ਹੋਵਾਂਗੇ ਤਾਂ ਲੋਕਾਂ ਦੇ ਕੰਮ ਹੋਣਗੇ ਅਤੇ ਆਮ ਲੋਕਾਂ ਦੀ ਗੱਲ ਕਰਦਿਆਂ ਕਿਹਾ ਕੇ ਪਿੰਡਾਂ ਵਿੱਚ ਗਿਆ ਜੋ ਕਿਸਾਨੀ ਦਾ ਖੇਤ ਮਜ਼ਦੂਰ ਦਾ ਹਾਲ ਹੈ ਉਹ ਬਦ ਤੋਂ ਬਦਤਰ ਹੁੰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋ ਬਣਾਏ ਖੇਤੀ ਕਾਨੂੰਨਾਂ ਦਾ ਕੋਈ ਮਤਲਬ ਨਹੀਂ। ਪੰਜਾਬ ਸਰਕਾਰ ਕੇਂਦਰ ਸਰਕਾਰ ਵੱਲੋ ਬਣੇ ਕਾਨੂੰਨ ਦੇ ਖ਼ਿਲਾਫ਼ ਹੈ। ਇਹ ਕਾਨੂੰਨ ਤੁਰੰਤ ਰੱਦ ਕਰੇ । ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਨਾਲ ਖੜੀ ਹੈ।
ਖੇਤੀ ਕਾਨੂੰਨੀ ਦੇ ਚੱਲਦਿਆਂ ਪੰਜਾਬ ਵਿਧਾਨਾਂ ਸਭਾ ਦਾ ਸ਼ੈਸ਼ਨ ਬੁਲਾਇਆ ਜਾਵੇਗਾ ਅਤੇ ਤੇ ਕਾਨੂੰਨ ਨੂੰ ਵਿਧਾਨਸਭਾ ਵਿੱਚ ਰੱਦ ਕੀਤਾ ਜਾਵੇਗਾ।
ਪੰਜਾਬ ਦੇ ਕਿਸਾਨ ਅਤੇ ਖੇਤ ਮਜ਼ਦੂਰ ਤੇ ਕਰੀਬ 1 ਲੱਖ ਕਰੋੜ ਦਾ ਕਰਜ਼ਾ ਹੈ। ਜਿੰਨੇ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਹਨ ਉਹਨਾਂ ਦੇ ਪਰਿਵਾਰ ਮੈਂਬਰਾਂ ਨੂੰ ਨੌਕਰੀ ਦਿੱਤੀ ਜਾਵੇਗੀ।