• About
  • Contact
  • Hindi News
  • English News
Friday, June 5, 2026
  • Login
Asli Punjabi | Latest Punjabi News from India, USA
Advertisement
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ
No Result
View All Result

Home Uncategorized

ਚਾਰ ਦਿਨ ਬਿਜਲੀ ਰਹੀ ਬੰਦ,ਝੋਨੇ ਦੀ ਪਨੀਰੀ ਬਚਾਉਣ ਲਈ ਕਿਸਾਨਾਂ ਨੇ ਬਾਲਟੀਆਂ ਭਰ ਭਰ ਦਿੱਤਾ ਪਾਣੀ

Asli Punjabi by Asli Punjabi
June 4, 2025
in Uncategorized
0
ਚਾਰ ਦਿਨ ਬਿਜਲੀ ਰਹੀ ਬੰਦ,ਝੋਨੇ ਦੀ ਪਨੀਰੀ ਬਚਾਉਣ ਲਈ ਕਿਸਾਨਾਂ ਨੇ ਬਾਲਟੀਆਂ ਭਰ ਭਰ ਦਿੱਤਾ ਪਾਣੀ
586
SHARES
3.3k
VIEWS
Share on FacebookShare on TwitterShare on Whatsapp

ਗੁਰਦਾਸਪੁਰ : ਪੰਜਾਬ ਵਿੱਚ ਇਕ ਜੂਨ ਤੋਂ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਜਦਕਿ ਜਿਲਾ ਗੁਰਦਾਸਪੁਰ ਵਿੱਚ ਝੋਨਾ ਕੱਲ ਯਾਨੀ ਪੰਜ ਜੂਨ ਤੋਂ ਲੱਗਣਾ ਸ਼ੁਰੂ ਹੋਏਗਾ ।ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਲਗਾ ਦਿੱਤੀ ਗਈ ਹੈ ਪਰ ਜਿਲੇ ਦੇ ਕੁਝ ਪਿੰਡਾਂ ਵਿੱਚ ਪਾਵਰਕਾਮ ਅਤੇ ਨਹਿਰੀ ਵਿਭਾਗ ਵਲੋਂ ਇਸ ਦੇ ਲਈ ਕਿਸੇ ਵੀ ਤਰ੍ਹਾਂ ਦੇ ਅਗੇਤੀ ਪ੍ਰਬੰਧ ਨਹੀਂ ਕੀਤੇ ਗਏ ਹਨ । ਨਹਿਰੀ ਵਿਭਾਗ ਵੱਲੋਂ ਹਜੇ ਤੱਕ ਖਾਲਾਂ ਵਿੱਚ ਪਾਣੀ ਨਹੀਂ ਛੱਡਿਆ ਗਿਆ ਹੈ ਅਤੇ ਨਾ ਹੀ ਖਾਲਾਂ ਦੀ ਸਫਾਈ ਕਰਵਾਈ ਗਈ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਹੀ ਕਈ ਨਵੀਆਂ ਨਹਿਰੀ ਖਾਲਾਂ ਦਾ ਨਿਰਮਾਣ ਕਰਵਾਇਆ ਗਿਆ ਸੀ ਅਤੇ ਕਈ ਪੁਰਾਣੀਆਂ ਖਾਲਾਂ ਵੀ ਪੱਕੀਆਂ ਕਰਵਾਈਆਂ ਗਈਆਂ ਸਨ ਤਾਂ ਜੋ ਕਿਸਾਨਾਂ ਦੇ ਖੇਤਾਂ ਤੱਕ ਨਹਿਰੀ ਪਾਣੀ ਸਿੱਧਾ ਪਹੁੰਚਾਇਆ ਜਾ ਸਕੇ। ਦੂਜੇ ਪਾਸੇ ਗੱਲ ਪਾਵਰ ਕੌਮ ਦੀ ਕਰੀਏ ਤਾਂ ਕਿਸਾਨਾਂ ਦਾ ਦੋਸ਼ ਹੈ ਕਿ ਪਾਵਰ ਕੌਮ ਕਰਮਚਾਰੀ ‌ ਬਾਰ-ਬਾਰ ਸ਼ਿਕਾਇਤ ਕਰਨ ਦੇ ਬਾਵਜੂਦ ਉਹਨਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ । ਹੋਰ ਤਾਂ ਹੋਰ ਪਿੰਡ ਹਜਾਤ ਨਗਰ , ਵਰਿਆਂ, ਕਾਲਾ ਨੰਗਲ ਹਮਰਾਜਪੁਰ ਅਤੇ ਬਥਵਾਲਾ ਫੀਡਰ ਦੀ ਬਿਜਲੀ ਚਾਰ ਦਿਨ ਬੰਦ ਰਹੀ ਜਿਸ ਕਾਰਨ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਝੋਨੇ ਦੀ ਪਨੀਰੀ ਬਚਾਉਣ ਲਈ ਬਾਲਟੀਆਂ ਭਰ ਭਰ ਕੇ ਉਸਨੂੰ ਪਾਣੀ ਦੇਣਾ ਪਿਆ ।

ਕਿਸਾਨ ਆਗੂ ਜਤਿੰਦਰ ਸਿੰਘ ਵਰਿਆਂ ਤੇ ਕੁਲਜੀਤ ਸਿੰਘ ਨੇ ਦੱਸਿਆ ਕਿ ਕੁਝ ਇੱਕ ਪਿੰਡਾਂ ਵਿੱਚ ਬਿਜਲੀ ਦੇ ਖੰਭੇ ਅਤੇ ਤਾਰਾਂ ਸਹੀ ਕਰਨ ਬਾਰੇ ਕਈ ਵਾਰ ਸ਼ਿਕਾਇਤਾਂ ਬਿਜਲੀ ਵਿਭਾਗ ਨੂੰ ਕੀਤੀਆਂ ਜਾ ਚੁੱਕੀਆਂ ਹਨ ਪਰ ਵਿਭਾਗ ਦੇ ਮੁਲਾਜ਼ਮ ਕੋਈ ਧਿਆਨ ਨਹੀਂ ਦਿੰਦੇ । ਪਿੰਡ ਵਿੱਚ ਕਈ ੍ਰ ਮੋਟਰਾਂ ਦੇ ਟ੍ਰਾਂਸਫਾਰਮਰਾਂ ਤੇ ਜ਼ੀਰੋ ਸਵਿੱਚ ਇਹ ਨਹੀਂ ਲਗਾਏ ਗਏ ਜਦਕਿ ਉਹਨਾਂ ਦੀ ਫੀਸ ਵਿਭਾਗ ਨੂੰ ਜਮਾ ਕਰਵਾ ਦਿੱਤੀ ਗਈ ਹੈ। ਜ਼ੀਰੋ ਸਵਿੱਚ ਲੱਗੇ ਹੋਣ ਤਾਂ ਕਿਸਾਨ ਆਪ ਹੀ ਟਰਾਂਸਫਾਰਮਰ ਨੂੰ ਆਪਰੇਟ ਕਰ ਸਕਦੇ ਹਨ। ਦੂਜੇ ਪਾਸੇ ਪਿਛਲੇ ਚਾਰ ਦਿਨ ਲਗਾਤਾਰ ਬਿਜਲੀ ਬੰਦ ਰਹੀ ਜਿਸ ਕਾਰਨ ਝੋਨੇ ਦੀ ਪਨੀਰੀ ਸੁੱਕਣ ਦੇ ਕਗਾਰ ਤੇ ਆ ਗਈ ਸੀ । ਕੁਝ ਇਕ ਕਿਸਾਨਾਂ ਨੇ ਤਾਂ ਜਨਰੇਟਰ ਚਲਾ ਕੇ ਕੰਮ ਸਾਰ ਲਿਆ ਪਰ ਜਿਆਦਾਤਰ ਕਿਸਾਨਾਂ ਨੇ ਬਾਲਟੀਆਂ ਨਾਲ ਭਰ ਭਰ ਕੇ ਪਾਣੀ ਦਿੱਤਾ ਤੇ ਝੋਨੇ ਦੀ ਪਨੀਰੀ ਨੂੰ ਬਚਾਉਂਦੇ ਰਹੇ। ਉਹਨਾਂ ਦੱਸਿਆ ਕਿ ਜੇ ਨਹਿਰੀ ਪਾਣੀ ਦੀ ਗੱਲ ਕਰੀਏ ਤਾਂ ਰਾਮ ਨਗਰ ਤੋਂ ਆ ਰਹੀ ਨਹਿਰੀ ਪਾਣੀ ਦੀ ਖਾਲ ਗੰਦੇ ਨਾਲੇ ਦਾ ਰੂਪ ਧਾਰਨ ਕਰ ਚੁੱਕੀ ਹੈ ਇਸ ਦੀ ਸਫਾਈ ਨਹੀਂ ਹੋਈ।ਨਾ ਹੀ ਪਿਛਲੇ ਸਾਲ ਇਸ ਵਿੱਚ ਪਾਣੀ ਆਇਆ ਤੇ ਨਾ ਹੀ ਇਸ ਵਾਰ ਆਉਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਸਰਕਾਰ ਤਾਂ ਆਪਣੇ ਵੱਲੋਂ ਕਿਸਾਨਾਂ ਲਈ ਅਗੇਤੀ ਪ੍ਰਬੰਧ ਕਰਨ ਦੀ ਗੱਲ ਕਰਦੀ ਹੈ ਪਰ ਜਮੀਨੀ ਹਕੀਕਤ ਇਹ ਹੈ ਕਿ ਇਹ ਪ੍ਰਬੰਧ ਲੋਕਲ ਲੈਵਲ ਤੇ ਆ ਕੇ ਹਾਥੀ ਦੇ ਦੰਦ ਸਾਬਤ ਹੁੰਦੇ ਹਨ ।

You might also like

USA ਵਿਚ ਫਿਰ ਚੱਲੀਆਂ ਗੋਲੀਆਂ, 2 ਦੀ ਗਈ ਜਾਨ

ਲੰਡਨ ਲਿਊਟਨ ਏਅਰਪੋਰਟ ਦੀ ਕਾਰ ਪਾਰਕਿੰਗ ਵਿੱਚ ਅੱਗ ਲੱਗਣ ਕਾਰਨ ਕਈ ਉਡਾਣਾਂ ਮੁਲਤਵੀ

ਦੇਸ਼ ਦੀ ਅਜਾਦੀ ਦੇ ਸੰਘਰਸ਼ ਵਿੱਚ 80 ਪ੍ਰਤੀਸ਼ਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ-ਮਨੀਸ਼ਾ ਰਾਣਾ

Previous Post

ਸਰਕਾਰੀ ਨਸ਼ਾ ਮੁਕਤੀ ਕੇਂਦਰ ‘ਚ ਮਰੀਜ਼ਾਂ ਦੀ ਸ਼ਨਾਖ਼ਤ ਗੁਪਤ ਰੱਖੀ ਜਾਂਦੀ

Next Post

ਨਿਉਜੀਲੈਂਡ ਵੱਸਦਾ ਹਰ ਸਿੱਖ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੀ ਚੜ੍ਹਦੀ ਕਲਾ ਦੀ ਕਰਦਾ ਅਰਦਾਸ : ਪੂਰਨ ਸਿੰਘ ਟੋਰੰਗਾ

Asli Punjabi

Asli Punjabi

Related Posts

USA ਵਿਚ ਫਿਰ ਚੱਲੀਆਂ ਗੋਲੀਆਂ, 2 ਦੀ ਗਈ ਜਾਨ
Uncategorized

USA ਵਿਚ ਫਿਰ ਚੱਲੀਆਂ ਗੋਲੀਆਂ, 2 ਦੀ ਗਈ ਜਾਨ

by Asli Punjabi
April 18, 2025
ਲੰਡਨ ਲਿਊਟਨ ਏਅਰਪੋਰਟ ਦੀ ਕਾਰ ਪਾਰਕਿੰਗ ਵਿੱਚ ਅੱਗ ਲੱਗਣ ਕਾਰਨ ਕਈ ਉਡਾਣਾਂ ਮੁਲਤਵੀ
Uncategorized

ਲੰਡਨ ਲਿਊਟਨ ਏਅਰਪੋਰਟ ਦੀ ਕਾਰ ਪਾਰਕਿੰਗ ਵਿੱਚ ਅੱਗ ਲੱਗਣ ਕਾਰਨ ਕਈ ਉਡਾਣਾਂ ਮੁਲਤਵੀ

by Asli Punjabi
October 11, 2023
ਦੇਸ਼ ਦੀ ਅਜਾਦੀ ਦੇ ਸੰਘਰਸ਼ ਵਿੱਚ 80 ਪ੍ਰਤੀਸ਼ਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ-ਮਨੀਸ਼ਾ ਰਾਣਾ
Uncategorized

ਦੇਸ਼ ਦੀ ਅਜਾਦੀ ਦੇ ਸੰਘਰਸ਼ ਵਿੱਚ 80 ਪ੍ਰਤੀਸ਼ਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ-ਮਨੀਸ਼ਾ ਰਾਣਾ

by Asli Punjabi
August 15, 2023
ਕੈਨੇਡਾ: ਗੁਰਪ੍ਰੀਤ ਸਿੰਘ ਦੀ ਸਿੱਖ ਨਸਲਕੁਸ਼ੀ 1984 ਬਾਰੇ ਕਿਤਾਬ 20 ਦਸੰਬਰ ਨੂੰ ਸਰੀ ‘ਚ ਲੋਕ ਅਰਪਣ
Uncategorized

ਕੈਨੇਡਾ: ਗੁਰਪ੍ਰੀਤ ਸਿੰਘ ਦੀ ਸਿੱਖ ਨਸਲਕੁਸ਼ੀ 1984 ਬਾਰੇ ਕਿਤਾਬ 20 ਦਸੰਬਰ ਨੂੰ ਸਰੀ ‘ਚ ਲੋਕ ਅਰਪਣ

by Asli Punjabi
December 15, 2021
ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ, ‘
Uncategorized

ਮੁੱਖ ਮੰਤਰੀ ਚੰਨੀ ਨੇ ਕੀਤੇ ਵੱਡੇ ਐਲਾਨ, ‘

by Asli Punjabi
October 11, 2021
Next Post
ਨਿਉਜੀਲੈਂਡ ਵੱਸਦਾ ਹਰ ਸਿੱਖ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੀ ਚੜ੍ਹਦੀ ਕਲਾ ਦੀ ਕਰਦਾ ਅਰਦਾਸ : ਪੂਰਨ ਸਿੰਘ ਟੋਰੰਗਾ

ਨਿਉਜੀਲੈਂਡ ਵੱਸਦਾ ਹਰ ਸਿੱਖ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੀ ਚੜ੍ਹਦੀ ਕਲਾ ਦੀ ਕਰਦਾ ਅਰਦਾਸ : ਪੂਰਨ ਸਿੰਘ ਟੋਰੰਗਾ

Recommended

ਇਲੈਕਟੋਰਲ ਬਾਂਡ ਸਕੀਮ ਗੈਰ ਕਾਨੂੰਨੀ, ਤੁਰੰਤ ਰੱਦ ਹੋਣ ਬਾਂਡ: ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਇਲੈਕਟੋਰਲ ਬਾਂਡ ਸਕੀਮ ਗੈਰ ਕਾਨੂੰਨੀ, ਤੁਰੰਤ ਰੱਦ ਹੋਣ ਬਾਂਡ: ਸੁਪਰੀਮ ਕੋਰਟ ਦਾ ਵੱਡਾ ਫੈਸਲਾ

February 15, 2024
ਕੋਵਿਡ-19 ਮੈਨੇਜਮੈਂਟ ਲਈ ਨਿੱਜੀ ਹਸਪਤਾਲ 30 ਅਪ੍ਰੈਲ ਤੱਕ ਗੈਰ-ਜ਼ਰੂਰੀ ਸਰਜਰੀਆਂ ਨੂੰ ਮੁਲਤਵੀ ਕਰਨ- ਪ੍ਰਮੁੱਖ ਸਕੱਤਰ ਸਿਹਤ

ਕੋਵਿਡ-19 ਮੈਨੇਜਮੈਂਟ ਲਈ ਨਿੱਜੀ ਹਸਪਤਾਲ 30 ਅਪ੍ਰੈਲ ਤੱਕ ਗੈਰ-ਜ਼ਰੂਰੀ ਸਰਜਰੀਆਂ ਨੂੰ ਮੁਲਤਵੀ ਕਰਨ- ਪ੍ਰਮੁੱਖ ਸਕੱਤਰ ਸਿਹਤ

April 11, 2021

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Don't miss it

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼
Punjab

ਅਰੁਣਾ ਚੌਧਰੀ ਨੇ BDPOs ਦੀਆਂ ਤਰੱਕੀਆਂ ‘ਤੇ ਚੁੱਕੇ ਸਵਾਲ; CS ਨੂੰ ਚਿੱਠੀ ਲਿਖ ਕੇ ਲਗਾਏ ਗੰਭੀਰ ਦੋਸ਼

March 18, 2026
ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ
Punjab

ਰਸੋਈ ਗੈਸ ਦੀ ਕਿੱਲਤ ਦੀ ਅਫਵਾਹ: ਬਾਜ਼ਾਰ ‘ਚ ਇੰਡਕਸ਼ਨ ਅਤੇ ਪੁਰਾਣੇ ਸਟੋਵਾਂ ਦੀ ਮੰਗ ਵਧੀ; ਸਟਾਕ ਹੋਇਆ ਖ਼ਤਮ

March 18, 2026
ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?
World

ਨਿਊਜ਼ੀਲੈਂਡ- ਤੇਲ ਦੇ ਭਾਅ ਉਤੇ-ਹੁਣ ਵਿਆਜ ਦੇ ਚਰਚੇ..ਕਿੰਝ ਚੱਲਣਗੇ ਘਰਾਂ ਦੇ ਖਰਚੇ?

March 18, 2026
ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ
Punjab

ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਅਗਵਾਈ ਹੇਠ ਸਕੂਲਾਂ ਨੂੰ ਆਧੁਨਿਕ ਬਣਾਉਣ ਵੱਲ ਵੱਡਾ ਕਦਮ

March 18, 2026
NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ
Punjab

NRI ਸੁਖਜਿੰਦਰ ਸਿੰਘ ਬਬਲਾ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਨੂੰ ਆਰਥਿਕ ਸਹਾਇਤਾ; ਸਕੂਲ ਸਟਾਫ਼ ਵੱਲੋਂ ਵਿਸ਼ੇਸ਼ ਸਨਮਾਨ

March 18, 2026
ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ
Top Stories

ਪੰਜਾਬ ‘ਚ ਨਹਿਰੀ ਸਿੰਚਾਈ ਕ੍ਰਾਂਤੀ: 26% ਤੋਂ 78% ਤੱਕ ਪਹੁੰਚਿਆ ਪਾਣੀ ਦਾ ਘੇਰਾ

March 18, 2026
Asli Punjabi | Latest Punjabi News from India, USA

Asli Punjabi Provide Latest Punjabi News from Punjab, India, USA and all over the world. Get today's news headlines from Health, Culture, Sports, Religious..

Categories

  • Entertainment
  • Health
  • Lifestyle
  • National
  • Punjab
  • Sports
  • Top Stories
  • Uncategorized
  • video
  • World
  • ਕਾਰੋਬਾਰ
  • ਯੂ ਐਸ ਏ

Browse by Tag

amritsar National sgpc ਕੈਨੇਡਾ ਭਾਰਤ ਵਿਕਾਸ ਵਿਸ਼ਵ ਬੈਂਕ ਵੈਕਸੀਨ ਸੋਨੂ ਸੂਦ

© 2020 Asli PunjabiDesign & Maintain byTej Info.

No Result
View All Result
  • ਮੁੱਖ ਪੰਨਾ
  • ਯੂ ਐਸ ਏ
  • ਵਿਸ਼ਵ
  • ਭਾਰਤ
  • ਪੰਜਾਬ
  • ਕਾਰੋਬਾਰ
  • ਜੀਵਨ ਸ਼ੈਲੀ
  • ਮਨੋਰੰਜਨ
  • ਖੇਡਾਂ
  • ਸਿਹਤ

© 2020 Asli PunjabiDesign & Maintain byTej Info.

Welcome Back!

Login to your account below

Forgotten Password?

Create New Account!

Fill the forms bellow to register

All fields are required. Log In

Retrieve your password

Please enter your username or email address to reset your password.

Log In