ਚੰਡੀਗਡ਼, 11 ਅਕਤੂਬਰ 2021- ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਲਾਲ ਡੋਰੇ ਦੀ ਜ਼ਮੀਨ ਵਿਚ ਅੰਦਰ ਰਹਿੰਦੇ ਪਿੰਡਾਂ ਤੇ ਸ਼ਹਿਰਾਂ ਲੋਕਾਂ ਨੂੰ ਮਾਲਕਾਨੀ ਹੱਕ ਮਿਲੇਗਾ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਵੀ ਇਸ ਦਾ ਲਾਭ ਮਿਲੇਗਾ। ਮੇਰਾ ਘਰ ਮੇਰੇ ਨਾਮ ਸਕੀਮ ਦੇ ਨਾਮ ਤਹਿਤ ਇਹ ਸਕੀਮ ਦਾ ਲਾਭ ਮਿਲੇਗਾ। ਪਿੰਡਾਂ ਤੇ ਸ਼ਹਿਰਾਂ ਵਿਚ ਲਾਲ ਡੋਰੇ ਵਾਲੀ ਜ਼ਮੀਨ ਦੀ ਡ੍ਰੋਨ ਰਾਹੀਂ ਮੈਪਿੰਗ ਕੀਤੀ ਜਾਏਗੀ । 15 ਦਿਨ ਦੇ ਅੰਤਰ ਇਤਰਾਜ਼ ਦਾ ਕੰਮ ਮੁਕੰਮਲ ਕੀਤਾ ਜਾਏਗਾ। ਮਕਾਨਾਂ ਦੀ ਮੁਫਤ ਰਜਿਸ਼ਟਰੀ ਹੋਏਗੀ। ਮੁੱਖ ਮੰਤਰੀ ਨੇ ਕਿਹਾ ਕਿ ਐਨਆਰਆਈ ਭਰਾਵਾਂ ਦੀ ਸੰਪਤੀ ਨੂੰ ਸੁਰੱਖਿਅਤ ਰੱਖਿਆ ਜਾਏਗਾ। ਬਿਜਲੀ ਮੁਆਫੀ ਦੇ ਮੁੱਦੇ ਦੇ ਬਾਰੇ ਚੰਨੀ ਨੇ ਕਿਹਾ ਕਿ 2 ਕਿਲੋ ਵਾਟ ਦੇ ਤਹਿਤ ਹਰ ਵਰਗ ਦੇ ਲੋਕਾਂ ਦੇ ਘਰਾਂ ਦਾ ਬਿਜਲੀ ਬਿੱਲ ਮੁਆਫ ਕੀਤਾ ਜਾਏਗਾ, ਜਿਸ ਦਾ ਫਾਰਮ ਵੀ ਤਿਆਰ ਹੋ ਚੁੱਕਿਆ ਹੈ ਅਤੇ 52 ਲੱਖ ਪਰਿਵਾਰਾਂ ਲੋਕਾਂ ਨੂੰ ਇਸ ਦਾ ਲਾਭ ਮਿਲੇਗਾ।