ਇਸਲਾਮਾਬਾਦ, 9 ਫਰਵਰੀ, 2024: ਪਾਕਿਸਤਾਨ ਦੀਆਂ ਆਮ ਚੋਣਾਂ ਦੇ ਨਤੀਜਿਆਂ ਵਿਚ ਦੇਰੀ ਦੇ ਕਾਰਨ ਪਾਕਿਸਤਾਨ ਤਹਿਰੀਕ ਏ ਇਨਸਾਫ (ਪੀ ਟੀ ਆਈ) ਨੇ ਦੋਸ਼ ਲਾਇਆ ਹੈ ਕਿ ਲੋਕਾਂ ਦਾ ਫਤਵਾ ਚੋਰੀ ਕੀਤਾ ਜਾ ਰਿਹਾ ਹੈ। ਇਮਰਾਨ ਖਾਨ ਦੀ ਪਾਰਟੀ ਨੇ ਦਾਅਵਾ ਕੀਤਾ ਕਿ ਹਰ ਨਿਰਪੱਖ ਨਤੀਜਾ ਦੱਸ ਰਿਹਾ ਹੈ ਕਿ ਪੀ ਟੀ ਆਈ ਦੀ ਵੱਡੀ ਜਿੱਤ ਹੋ ਰਹੀ ਹੈ ਪਰ ਹੁਣ ਨਤੀਜਿਆਂ ਵਿਚ ਘਪਲੇਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ।