ਪਠਾਨਕੋਟ : ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ 11 ਫਰਵਰੀ ਦਿਨ ਐਤਵਾਰ ਨੂੰ ਸਮਰਾਲਾ ਵਿਖੇ ਹੋ ਰਿਹਾ ਕਾਂਗਰਸ ਵਰਕਰ ਸੰਮੇਲਨ ਜਿਸ ਨੂੰ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਿਕ ਅਰਜਨ ਖੜਗੇ ਸੰਬੋਧਨ ਕਰ ਰਹੇ ਹਨ ਉਹ ਦੇਸ਼ ਦੀ ਰਾਜਨੀਤੀ ਲਈ ਇਕ ਮੀਲ ਪੱਥਰ ਸਾਬਿਤ ਹੋਵੇਗਾ।
ਕਾਂਗਰਸੀ ਵਰਕਰਾਂ ਵਿਚ ਇਕ ਨਵਾਂ ਉਤਸਾਹ ਪੈਦਾ ਕਰੇਗਾ। ਰੰਧਾਵਾ ਨੇ ਕਿਹਾ ਕਿ ਇਹ ਵਰਕਰ ਸੰਮੇਲਨ ਭਾਜਪਾ ਦੁਆਰਾ ਦੇਸ਼ ਵਿਚ ਪੈਦਾ ਕੀਤੇ ਨਫ਼ਰਤ ਦੇ ਮਾਹੌਲ ਨੂੰ ਖਤਮ ਕਰੇਗਾ ਅਤੇ ਮਹਿਗਾਈ, ਬੇਰੁਜਗਾਰੀ ਅਤੇ ਦੇਸ਼ ਦੇ ਹੋਰ ਪੇਚੀਦਾ ਮਸਲੇ ਜੋ ਬੇ ਜੇ ਪੀ ਸਰਕਾਰ ਨੇ ਪੈਦਾ ਕੀਤੇ ਹਨ ਉਹਨਾ ਨੂੰ ਖ਼ਤਮ ਕਰਨ ਵਿਚ ਸਹਾਈ ਹੋਵੇਗਾ।