ਲੋਹਰਦਗਾ, 23 ਜੂਨ ਝਾਰਖੰਡ ਵਿੱਚ ਲੋਹਰਦਗਾ ਜ਼ਿਲ੍ਹੇ ਦੇ ਕਿਸਕੋ ਥਾਣਾ ਖੇਤਰ ਵਿੱਚ ਨਕਸਲੀਆਂ ਨੇ ਇਕ ਬਾਕਸਾਈਟ ਮਾਇੰਸ ਤੇ ਹਮਲਾ ਕਰ ਕੇ 11 ਵਾਹਨਾਂ ਵਿੱਚ ਅੱਗ ਲਗਾ ਦਿੱਤੀ| ਪੁਲੀਸ ਸੂਤਰਾਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਪੋਖਰ ਪਿੰਡ ਨੇੜੇ ਬੀਕੇਬੀ ਕੰਪਨੀ ਅਤੇ ਬਾਲਾਜੀ ਕੰਪਨੀ ਦੇ ਕਈ ਵਾਹਨ ਲੱਗੇ ਹੋਏ ਸਨ ਅਤੇ ਬਾਕਸਾਈਟ ਖਨਨ ਦਾ ਕੰਮ ਜਾਰੀ ਸੀ| ਇਸ ਕ੍ਰਮ ਵਿੱਚ ਦੇਰ ਰਾਤ ਕਰੀਬ 50 ਦੀ ਗਿਣਤੀ ਵਿੱਚ ਹਥਿਆਰਬੰਦ ਨਕਸਲੀ ਪਹੁੰਚੇ ਅਤੇ ਉੱਥੇ ਮੌਜੂਦ ਚਾਲਕਾਂ, ਸਹਿ ਚਾਲਕਾਂ ਸਮੇਤ ਹੋਰ ਕਰਮਚਾਰੀਆਂ ਨੂੰ ਉਥੋਂ ਭਜਾ ਦਿੱਤਾ| ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਨਕਸਲੀਆਂ ਨੇ ਵਾਹਨਾਂ ਤੋਂ ਡੀਜ਼ਲ ਕੱਢ ਕੇ 9 ਵੋਲਵੇ ਪਾਕਲੇਨ ਅਤੇ 2 ਕੰਪ੍ਰੇਸਰ ਡਰਿੱਲ ਮਸ਼ੀਨ ਤੇ ਡੀਜ਼ਲ ਸੁੱਟ ਕੇ ਅੱਗ ਲਗਾ ਦਿੱਤੀ|
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਸਲੀ ਆਪਣੇ ਸੰਗਠਨ ਦੇ ਸਮਰਥਨ ਵਿੱਚ ਨਾਅਰੇਬਾਜ਼ੀ ਕਰਦੇ ਹੋਏ ਫਰਾਰ ਹੋ ਗਏ| ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ| ਉੱਥੇ ਹੀ ਘਟਨਾ ਤੋਂ ਬਾਅਦ ਪਿੰਡ ਵਾਲਿਆਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ| ਘਟਨਾ ਦੇ ਪਿੱਛੇ ਦਾ ਕਾਰਨ ਫਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਹੈ|