ਉਤਰਾਖੰਡ, 20 ਜੂਨ ਪਿਛਲੇ ਸਾਲਾਂ ਤੱਕ ਜਿੱਥੇ ਹਰ ਰੋਜ਼ ਕੇਦਾਰਨਾਥ ਧਾਮ ਦੀ ਯਾਤਰਾ ਤੇ 15 ਤੋਂ 20 ਹਜ਼ਾਰ ਵਿਅਕਤੀ ਜਾਂਦੇ ਸਨ, ਉੱਥੇ ਇਸ ਵਾਰ ਕੋਰੋਨਾ ਮਹਾਮਾਰੀ ਕਾਰਨ ਕੇਦਾਰਨਾਥ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਭਗ ਸਿਰਫ ਹੋ ਗਈ ਹੈ| ਹੁਣ ਮੁਸ਼ਕਿਲ ਨਾਲ ਰੋਜ਼ਾਨਾ 3 ਤੋਂ 4 ਯਾਤਰੀ ਹੀ ਕੇਦਾਰਨਾਥ ਧਾਮ ਪਹੁੰਚ ਰਹੇ ਸਨ| ਇਹ ਵੀ ਸਾਰੇ ਸਥਾਨਕ ਹਨ|
ਕੇਦਾਰਨਾਥ ਧਾਮ ਦੇ ਕਿਵਾੜ 29 ਅਪ੍ਰੈਲ ਨੂੰ ਖੁੱਲ੍ਹੇ ਸਨ ਅਤੇ11 ਜੂਨ ਨੂੰ ਸਥਾਨਕ ਲੋਕਾਂ ਲਈ ਕੇਦਾਰਨਾਥ ਧਾਮ ਦੀ ਯਾਤਰਾ ਖੋਲ੍ਹੀ ਗਈ ਸੀ ਪਰ ਕੇਦਾਰਨਾਥ ਧਾਮ ਦੇ ਪੁਜਾਰੀਆਂ, ਮਜ਼ਦੂਰਾਂ ਅਤੇ ਕਾਮਿਆਂ ਨੂੰ ਛੱਡ9 ਦਿਨਾਂ ਵਿੱਚ ਸਿਰਡ 23 ਵਿਅਕਤੀ ਹੀ ਬਾਬਾ ਕੇਦਾਰ ਦੇ ਦਰਸ਼ਨ ਲਈ ਪਹੁੰਚੇ ਹਨ|
ਕੋਰੋਨਾ ਦੇ ਡਰ ਅਤੇ ਕੇਦਾਰਨਾਥ ਧਾਮ ਵਿੱਚ ਸਹੂਲਤਾਂ ਨਾ ਹੋਣ ਕਾਰਨ ਸਥਾਨਕ ਲੋਕ ਵੀ ਬਾਬਾ ਕੇਦਾਰਨਾਥ ਦੇ ਦਰਬਾਰ ਨਹੀਂ ਜਾ ਰਹੇ ਹਨ| ਇਸ ਤੋਂ ਇਲਾਵਾ ਯਾਤਰਾ ਪੜਾਵਾਂ ਤੇ ਰੋਜ਼ਗਾਰ ਨਾ ਹੋਣ ਕਾਰਨ 100 ਤੋਂ ਵੱਧ ਨੇਪਾਲੀ ਮੂਲ ਦੇ ਲੋਕ ਕੇਦਾਰਨਾਥ ਪਹੁੰਚ ਗਏ ਹਨ ਅਤੇ ਰੋਜ਼ੀ-ਰੋਟੀ ਲਈ ਟਿਕਾਣਾ ਲੱਭ ਰਹੇ ਹਨ ਪਰ ਸ਼ਰਧਾਲੂ ਨਾ ਹੋਣ ਕਾਰਨ ਇਨ੍ਹਾਂ ਨੂੰ ਵੀ ਇੱਥੇ ਨਿਰਾਸ਼ਾ ਹੱਥ ਲੱਗੀ ਹੈ|