ਚੰਡੀਗੜ੍ਹ, 1 ਅਕਤੂਬਰ, 2021: ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਕੀਤੇ ਹਮਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਪਲਟਵਾਰ ਕਰਦਿਆਂ ਹਰੀਸ਼ ਰਾਵਤ ਦੇ ਉਸ ਬਿਆਨ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ ਕਿ ਮੈਂ ਚਰਨਜੀਤ ਚੰਨੀ ਨੁੰ ਮਿਲਣ ਤੋਂ ਇਨਕਾਰ ਕਰ ਦਿੱਤਾ।
ਉਹਨਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੇ ਮੈਨੂੰ ਫੋਨ ਕੀਤਾ ਸੀ ਤੇ ਸਹੁੰ ਚੁੱਕਣ ਤੋਂ ਬਾਅਦ ਮਿਲਣ ਆਉਣਾ ਸੀਪਰ ਆਏ ਨਹੀਂ।
ਉਹਨਾਂ ਕਿਹਾ ਕਿ ਦੋ ਵਾਰ ਮੁੱਖ ਮੰਤਰੀ ਵਜੋਂ ਅਤੇ ਤਿੰਨ ਵਾਰ ਪ੍ਰਦੇਸ਼ ਕਾਂਗਰਸ ਪ੍ਰਧਾਨ ਵਜੋਂ ਮੈਂ ਪ੍ਰਣਾਬ ਮੁਖਰਜੀ , ਮੋਤੀ ਲਾਲ ਵੋਰਾ ਤੇ ਹੋਰ ਆਗੂਆਂ ਨਾਲ ਕੰਮ ਕੀਤਾ ਪਰ ਕਦੇ ਕੋਈ ਮੁਸ਼ਕਿਲ ਨਹੀਂ ਆਈ। ਮੈਨੁੰ ਹਰੀਸ਼ ਰਾਵਤ ਦੇ ਕੰਮਕਾਜ ਦਾ ਤਰੀਕਾ ਸਮਝ ਨਹੀਂ ਆਇਆ।