ਸ਼੍ਰੀਨਗਰ, 28 ਅਗਸਤ – ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਵਿੱਚ ਸਵੱਛ ਹਵਾ ਸਰਵੇਖਣ-2023 ਦੇ ਅਧੀਨ ਭਾਰਤ ਦੇ ਚੋਟੀ ਰੈਂਕਿੰਗ ਵਾਲੇ ਸ਼ਹਿਰਾਂ ਵਿੱਚ ਸਥਾਨ ਹਾਸਲ ਕੀਤਾ ਹੈ। ਇਕ ਅਧਿਕਾਰਤ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਸ਼੍ਰੀਨਗਰ 10 ਲੱਖ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਇਸ ਸ਼ਹਿਰ ਨੇ ਦੇਸ਼ ਭਰ ਵਿੱਚ ਚੌਥੀ ਰੈਂਕ ਹਾਸਲ ਕਰ ਕੇ ਮੀਲ ਦਾ ਪੱਥਰ ਹਾਸਲ ਕੀਤਾ ਹੈ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦਾ ਸ਼ਹਿਰ ਇੰਦੌਰ ਪਹਿਲੇ, ਉੱਤਰ ਪ੍ਰਦੇਸ਼ ਦਾ ਸ਼ਹਿਰ ਆਗਰਾ ਦੂਜੇ ਅਤੇ ਮਹਾਰਾਸ਼ਟਰ ਦਾ ਠਾਣੇ ਸ਼ਹਿਰ ਤੀਜੇ ਸਥਾਨ ਤੇ ਹੈ। ਇਸ ਤੋਂ ਇਲਾਵਾ, ਮੱਧ ਪ੍ਰਦੇਸ਼ ਦੇ ਭੋਪਾਲ ਸ਼ਹਿਰ ਨੇ ਸਵੱਛ ਹਵਾ ਸਰਵੇਖਣ 2023 ਦੇ ਅਧੀਨ 5ਵੀਂ ਰੈਂਕ ਹਾਸਲ ਕੀਤੀ ਹੈ। ਸਵੱਛ ਹਵਾ ਸਰਵੇਖਣ, ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦੇ ਅਧੀਨ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਵਲੋਂ ਆਯੋਜਿਤ ਕੀਤਾ ਗਿਆ ਸੀ।
ਸ਼੍ਰੀਨਗਰ ਸ਼ਹਿਰ ਦਾ ਮੁਲਾਂਕਣ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਦੇ ਅਧੀਨ ਹਵਾ ਗੁਣਵੱਤਾ ਵਿੱਚ ਸੁਧਾਰ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੇ ਗਏ ਕਦਮਾਂ ਦੇ ਆਧਾਰ ਤੇ ਕੀਤਾ ਗਿਆ ਹੈ। ਸ਼੍ਰੀਨਗਰ ਵਿੱਚ ਰਾਸ਼ਟਰੀ ਸਵੱਛ ਹਵਾ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਜ਼ਿਲ੍ਹਾ ਪੱਧਰੀ ਅਮਲੀਕਰਨ ਅਤੇ ਨਿਗਰਾਨੀ ਕਮੇਟੀ ਦੇ ਪ੍ਰਧਾਨ ਏਜਾਜ਼ ਅਸਦ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀਨਗਰ ਸ਼ਹਿਰ ਨੂੰ ਇਕ ਬਿਹਤਰ ਜਗ੍ਹਾ ਬਣਾਉਣ ਲਈ ਸਹਿਯੋਗਾਤਮਕ ਕੋਸ਼ਿਸ਼ ਜਾਰੀ ਰੱਖੇਗਾ। ਸ਼੍ਰੀਨਗਰ ਜ਼ਿਲ੍ਹੇ ਵਿੱਚ ਹਵਾ ਗੁਣਵੱਤਾ ਸੂਚਕਾਂਕ ਦੇ ਸੁਧਾਰ ਅਤੇ 2025 ਤੱਕ ਪੀ ਐਮ 10 ਦੇ ਪੱਧਰ ਨੂੰ ਘੱਟ ਕਰਨ ਅਤੇ ਲਾਗੂ ਕਰਨ ਲਈ ਐਨ.ਸੀ.ਏ.ਪੀ. ਲਾਗੂ ਕਰ ਕੇ, ਪ੍ਰਧਾਨ ਏਜਾਜ਼ ਅਸਦ ਦੀ ਪ੍ਰਧਾਨਗੀ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀਨਗਰ ਵਲੋਂ ਕਈ ਪਹਿਲ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਐਨ.ਸੀ.ਏ.ਪੀ. ਦੇ ਅਧੀਨ, ਮਿਸ਼ਨ ਲਾਈਫ਼, ਬੰਜਰ ਜ਼ਮੀਨ ਨੂੰ ਮੁੜ ਸੁਰਜੀਤ ਕਰਨ, ਵੱਡੇ ਪੈਮਾਨੇ ਤੇ ਰੁੱਖ ਲਗਾਉਣਾ, ਫੁਆਰਾ ਨਿਰਮਾਣ, ਸਫ਼ਾਈ ਅਤੇ ਸਵੀਪਿੰਗ ਮਸ਼ੀਨਾਂ ਦੀ ਖਰੀਦ ਅਤੇ ਆਈ.ਈ.ਸੀ. ਗਤੀਵਿਧੀਆਂ ਸ਼੍ਰੀਨਗਰ ਜ਼ਿਲ੍ਹੇ ਵਿੱਚ ਹਵਾ ਗੁਣਵੱਤਾ ਸੂਚਕਾਂਕ ਵਿੱਚ ਸੁਧਾਰ ਦੇ ਮੁੱਖ ਘਟਕ ਹਨ।