ਨਵੀਂ ਦਿੱਲੀ, 15 ਜੂਨ, 2020 : ਇਕ 56 ਸਾਲਾ ਆਈ ਆਰ ਐਸ ਅਫਸਰ ਨੇ ਕੋਈ ਤੇਜ਼ਾਬ ਵਰੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। ਇਹ ਘਟਨਾ ਦਵਾਰਕਾ ਜ਼ਿਲ•ੇ ਵਿਚ ਵਾਪਰੀ।
ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਕਾਰ ਵਿਚੋਂ ਇਕ ਸੁਸਾਈਡ ਨੋਟ ਵੀ ਕਾਰ ਵਿਚੋਂ ਬਰਾਮਦ ਹੋਇਆ ਹੈ ਜਿਸ ਵਿਚ ਦੱਸਿਆ ਗਿਆ ਕਿ ਅਫਸਰ ਪਿਛਲੇ ਸਮੇਂ ਤੋਂ ਬਿਮਾਰੀ ਸੀ ਤੇ ਉਸਨੂੰ ਸ਼ੱਕ ਸੀ ਕਿ ਉਸਨੂੰ ਕੋਰੋਨਾ ਹੋ ਗਿਆ ਹੈ। ਨੋਟ ਵਿਚ ਇਹ ਵੀ ਲਿਖਿਆ ਹੈ ਕਿ ਉਹ ਨਹੀਂ ਚਾਹੁੰਦਾ ਕਿ ਉਸਦੇ ਕਾਰਨ ਪਰਿਵਾਰ ਮੁਸ਼ਕਿਲਾਂ ਵਿਚ ਘਿਰੇ। ਦਿੱਲੀ ਪੁਲਿਸ ਦੇ ਸੂਤਰਾਂ ਮੁਤਾਬਕ ਇਸ ਅਧਿਕਾਰੀ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ ਜੋ ਨੈਗੇਟਿਵ ਆਇਆ ਪਰ ਉਸਨੂੰ ਡਰ ਸੀ ਕਿ ਕਿਤੇ ਉਸਦੇ ਕਾਰਨ ਪਰਿਵਾਰ ਨੂੰ ਹੀ ਕੋਰੋਨਾ ਨਾ ਹੋ ਜਾਵੇ। ਅਫਸਰ ਦੀ ਮੌਤ ਦਾ ਅਸਲ ਕਾਰਨ ਪੋਸਟ ਮਾਰਟਮ ਤੋਂ ਬਾਅਦ ਸਾਹਮਣੇ ਆਵੇਗਾ।