ਜਨੇਵਾ, 15 ਜੂਨ, 2020 : ਵਿਸ਼ਵ ਸਿਹਤ ਸੰਗਠਨ (ਡਬਲਿਊ ਐਚ ਓ) ਮੁਤਾਬਕ ਵਿਸ਼ਵ ਭਰ ਵਿਚ ਹੁਣ ਤੱਕ 76 ਲੱਖ ਤੋਂ ਵੱਧ ਕੋਰੋਨਾ ਪਾਜ਼ੀਟਿਵ ਕੇਸ ਆ ਚੁੱਕੇ ਹਨ ਜਦਕਿ 4 ਲੱਖ 27 ਹਜ਼ਾਰ ਤੋਂ ਵੱਧ ਲੋਕਾਂ ਦੀ ਇਸ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ।
ਐਤਵਾਰ ਦੀ ਰਿਪੋਰਟ ਮੁਤਾਬਕ ਵਿਸ਼ਵ ਭਰ ਵਿਚ ਇਕ ਹੀ ਦਿਨ ਵਿਚ 137,526 ਨਵੇਂ ਕੇਸ ਆਏ ਜਦਕਿ ਇਸ ਤੋਂ ਇਕ ਪਹਿਲਾਂ 142672 ਕੇਸ ਆਏ ਸਨ। ਹੁਣ ਤੱਕ ਦੇ ਕੇਸਾਂ ਦੀ ਗਿਣਤੀ 7690708 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਵਿਸ਼ਵ ਭਰ ਵਿਚ 4281 ਜਣੇ ਇਸ ਬਿਮਾਰੀ ਨਾਲ ਮੌਤ ਦਾ ਸ਼ਿਕਾਰ ਹੋਏ ਹਨ ਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 427630 ਹੋ ਗਈ ਹੈ। ਸਭ ਤੋਂ ਵੱਧ ਪ੍ਰਭਾਵਤ ਅਮਰੀਕਾ ਹੀ ਹੈ ਜਿਥੇ 20 ਲੱਖ ਤੋਂ ਜ਼ਿਆਦਾ ਕੇਸ ਆਏ ਹਨ ਤੇ 114466 ਲੋਕਾਂ ਦੀ ਮੌਤ ਹੋ ਚੁੱਕੀ ਹੈ।