ਚੰਡੀਗੜ੍ਹ 15 ਜੂਨ, 2020 : ਐਤਵਾਰ ਨੂੰ ਹਰਿਆਣਾ ਵਿਚ 459 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਉਣ ਮਗਰੋਂ ਸੂਬੇ ਵਿਚ ਕੇਸਾਂ ਦੀ ਗਿਣਤੀ 7208 ਹੋ ਗਈ ਹੈ। ਇਹ ਜਾਣਕਾਰੀ ਸਿਹਤ ਵਿਭਾਗ ਨੇ ਸਾਂਝੀ ਕੀਤੀ ਹੈ।
ਵਿਭਾਗ ਮੁਤਾਬਕ ਸੂਬੇ ਵਿਚ ਪਾਜ਼ੀਟਿਵ ਕੇਸਾਂ ਦੀ ਦਰ 4.01 ਹੈ ਤੇ ਹੁਣ ਤੱਕ 52200 ਜਣਿਆਂ ਨੇ ਇਕਾਂਤਵਾਸ ਪੂਰਾ ਕਰ ਲਿਆ ਹੈ।
ਯਾਦ ਰਹੇ ਕਿ ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 11929 ਨਵੇਂ ਕੇਸ ਆਏ ਹਨ ਤੇ ਕੇਸਾਂ ਦੀ ਕੁੱਲ ਗਿਣਤੀ 3,20,922 ਹੋ ਗਈ ਹੈ।