ਚੰਡੀਗੜ੍ਹ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੂੰ ਖੇਤੀ੍ਰਕਿਸਾਨੀ ਨਾਲ ਬੇਹੱਦ ਲਗਾਵ ਹੈ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਖੇਤ ਖਲਿਹਾਲ ਤੋਂ ਹੀ ਹੁੰਦੀ ਹੈ। ਖੇਤੀ ਦੇ ਪ੍ਰਤੀ ਉਨ੍ਹਾਂ ਦੇ ਲਗਾਵ ਦਾ ਅੰਦਾਜਾ ਇਸੀ ਗਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਹ ਨਾ ਸਿਰਫ ਖੇਤ ਵਿਚ ਸਬਜੀਆਂ ਦੀ ਦੇਖਰੇਖ ਕਰਦੇ ਹਨ, ਸਗੋ ਆਪਣੀ ਰਸੋਈ ਵਿਚ ਪਕਾਉਣ ਲਈ ਸਬਜੀਆਂ ਵੀ ਤੋੜ ਕੇ ਲਿਆਉਂਦੇ ਹਨ।ਹਰਿਆਣਾ ਸਥਿਤ ਮੁੱਖ ਮੰਤਰੀ ਨਿਵਾਸ ਵਿਚ ਇੰਨ੍ਹਾਂ ਦਿਨਾਂ ਆਰਗੇਨਿਕ ਸਬਜੀਆਂ ਦੀ ਖੂਬ ਪੈਦਾਵਾਰ ਹੋ ਰਹੀ ਹੈ। ਇੰਨ੍ਹਾਂ ਵਿਚ ਖੀਰਾ, ਟਮਾਟਰ, ਭਿੰਡੀ, ਘੀਆ, ਤੋਰੀ ਅਤੇ ਕਰੇਲਾ ਵਰਗੀ ਸਬਜੀਆਂ ਬਿਨ੍ਹਾ ਕਿਸੇ ਖਾਦ ਅਤੇ ਕੀਟਨਾਸ਼ਕ ਦੀ ਵਰਤੋ ਕੀਤੇ ਉਗਾਈ ਜਾ ਰਹੀ ਹੈ। ਮੁੱਖ ਮੰਤਰੀ ਸਵੇਰੇ ਦੀ ਸ਼ੁਰੂਆਤ ਇੰਨ੍ਹਾਂ ਦੀ ਦੇਖਰੇਖ ਦੇ ਨਾਲ ਕਰਦੇ ਹਨ, ਸਗੋ ਜਰੂਰਤ ਪੈਣ ਤੇ ਨਿਰਾਈ੍ਰਗਡਾਈ ਦਾ ਕੰਮ ਵੀ ਖੁਦ ਕਰ ਲੈਂਦੇ ਹਨ।ਗੌਰਤਲਬ ਹੈ ਕਿ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਕਿਸਾਨ ਦੇ ਬੇਟੇ ਹਨ ਅਤੇ ਰੋਹਤਕ ਜਿਲ੍ਹੇ ਦੇ ਬਨਿਆਨੀ ਪਿੰਡ ਵਿਚ ਉਨ੍ਹਾਂ ਦੀ ਪੁਸ਼ਤੈਨੀ ਜਮੀਨ ਹੈ, ਜਿੱਥੇ ਉਹ ਖੁਦ ਵੀ ਖੇਤੀ ਕਰਦੇ ਰਹੇ ਹਨ। ਉਨ੍ਹਾਂ ਨੇ ਕਾਲਜ ਦੀ ਪੜਾਈ ਦੌਰਾਨ ਖੂਬ ਖੇਤੀ ਕੀਤੀ ਹੈ ਅਤੇ ਫਸਲ ਵੇਚਣ ਲਈ ਮੰਡੀ ਵਿਚ ਖੁਦ ਜਾਂਦੇ ਰਹੇ ਹਨ। ਮੁੱਖ ਮੰਤਰੀ ਹੁੰਤੇ ਹੋਏ ਖੇਤੀ ਨਾਲ ਉਨ੍ਹਾਂ ਦਾ ਜੁੜਾਵ ਘੱਟ ਨਹੀਂ ਹੋਇਆ ਹੈ।