ਫਾਜ਼ਿਲਕਾ 6 ਜੂਨ ; ਜ਼ਿਲ੍ਹਾ ਫ਼ਾਜ਼ਿਲਕਾ ਅੰਦਰ ਇੱਕ ਹੋਰ ਔਰਤ ਦੀ ਮੈਡੀਕਲ ਰਿਪੋਰਟ ਕੋਰੋਨਾ ਪਾਜ਼ਟਿਵ ਪਾਈ ਗਈ ਹੈ ।
65 ਸਾਲ ਉਮਰ ਦੀ ਗੀਤਾ ਨਾਮ ਦੀ ਬੀਬੀ ਕੁਝ ਸਮਾਂ ਪਹਿਲਾਂ ਦਿੱਲੀ ਤੋਂ ਪਰਤੀ ਸੀ ।
4 ਜੂਨ ਨੂੰ ਲਏ ਗਏ ਸੈਂਪਲ ਦੀ ਰਿਪੋਰਟ ਅੱਜ 6 ਜੂਨ ਨੂੰ ਸਵੇਰੇ ਮਿਲੀ ਤਾਂ ਕੋਰੋਨਾ ਪਾਜ਼ਟਿਵ ਹੋਣ ਦਾ ਖੁਲਾਸਾ ਹੋਇਆ ।
ਇਸ ਔਰਤ ਨੂੰ ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਦਿੱਕਤ ਪੇਸ਼ ਆ ਰਹੀ ਸੀ ।
ਲਾਕ ਡਾਉਨ ਤੋਂ ਪਹਿਲਾਂ ਇਹ ਔਰਤ ਦਿੱਲੀ ਵਿਖੇ ਰਹਿੰਦੀ ਆਪਣੀ ਧੀ ਕੋਲ ਗਈ ਹੋਈ ਸੀ ।
ਦਿੱਲੀ ਤੋਂ ਵਾਪਸ ਉਸ ਦਾ ਦੋਹਤਾ ਛੱਡ ਕੇ ਗਿਆ ਹੈ ।
ਦੋਹਤੇ ਦਾ ਸੈਂਪਲ ਨੈਗਟਿਵ ਆਇਆ ਹੈ ਜਦਕਿ 65 ਸਾਲਾ ਔਰਤ ਦੀ ਮੈਡੀਕਲ ਰਿਪੋਰਟ ਕਰੋਨਾ ਪੌਜ਼ੀਟਿਵ ਆਈ ਹੈ ।
ਸਿਵਲ ਸਰਜ਼ਨ ਫਾਜ਼ਿਲਕਾ ਡਾ. ਚੰਦਰ ਮੋਹਨ ਕਟਾਰੀਆ ਅਨੁਸਾਰ ਇਸ ਬੀਬੀ ਨੂੰ ਇਲਾਜ ਲਈ ਜਲਾਲਾਬਾਦ ਵਿਖੇ ਬਣੇ ਆਈਸੋਲੇਸ਼ਨ ਸੈਂਟਰ ਵਿੱਚ ਤਬਦੀਲ ਕਰਕੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ।
ਜ਼ਿਲ੍ਹਾ ਮਾਸ ਮੀਡੀਆ ਇੰਚਾਰਜ ਸ਼੍ਰੀ ਅਨਿਲ ਧਾਮੂ ਅਨੁਸਾਰ ਜ਼ਿਲ੍ਹੇ ਅੰਦਰ ਪੌਜ਼ਟਿਵ ਕੇਸਾਂ ਦੀ ਗਿਣਤੀ ਹੋਣ 4 ਹੋ ਗਈ ਹੈ ।