ਗੁਰੂ ਹਰਸਹਾਏ / ਫਿਰੋਜ਼ਪੁਰ 6 ਜੂਨ ;-ਸਿਵਲ ਸਰਜਨ ਫਿਰੋਜ਼ਪੁਰ ਡਾ.ਨਵਦੀਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ.ਬਲਬੀਰ ਕੁਮਾਰ ਸੀਨੀਅਰ ਮੈਡੀਕਲ ਅਫਸਰ ਸੀ ਐੱਚ .ਸੀ.ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਮਲੇਰੀਆ ਸੰਬੰਧੀ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ ।
ਇਸ ਰੈਲੀ ਨੂੰ ਡਾ.ਬਲਬੀਰ ਕੁਮਾਰ ਦੁਆਰਾ ਸੀ ਐੱਚ .ਸੀ.ਗੁਰੂਹਰਸਹਾਏ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ।
ਇਹ ਰੈਲੀ ਸੀ ਐੱਚ ਸੀ.ਤੋਂ ਸ਼ੁਰੂ ਹੋ ਕੇ ਮੁਕਤਸਰ ਰੋਡ , ਬਜ਼ਾਰ ਤੋਂ ਵਾਪਸ ਹਸਪਤਾਲ ਪਹੁੰਚੀ ।
ਇਸ ਮੌਕੇ ਰੈਲੀ ਦੀ ਅਗਵਾਈ ਕਰਦੇ ਚਿਮਨ ਸਿੰਘ ਬਲਾਕ ਸੈਨੇਟਰੀ ਇੰਸਪੈਕਟਰ ਨੇ ਜਾਣਕਾਰੀ ਦਿੱਤੀ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਨਾਲ – ਨਾਲ ਮਲੇਰੀਆ ਤੋਂ ਵੀ ਬਚਾਅ ਕਰਨਾ ਜਰੂਰੀ ਹੈ ।
ਮਾਹਰ ਅਮਲੇ ਵੱਲੋਂ ਮਲੇਰੀਆ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।
ਉਨ੍ਹਾਂ ਕਿਹਾ ਕਿ ਮਲੇਰੀਆ ਬੁਖਾਰ ਮਾਦਾ ਐਨਾਫਲੀਜ਼ ਮਛੱਰ ਦੇ ਕੱਟਣ ਨਾਲ ਹੁੰਦਾ ਹੈ ਜੋ ਕਿ ਖੜ੍ਹੇ ਅਤੇ ਸਾਫ਼ ਪਾਣੀ ਵਿਚ ਪੈਦਾ ਹੁੰਦਾ ਹੈ । ਇਹ ਰਾਤ ਅਤੇ ਸਵੇਰ ਵੇਲੇ ਕੱਟਦਾ ਹੈ।
ਮਲੇਰੀਆ ਬੁਖਾਰ ਦੇ ਲੱਛਣ ਜਿਵੇਂ ਕਿ ਠੰਡ ਅਤੇ ਕਾਂਬੇ ਨਾਲ ਤੇਜ਼ ਬੁਖਾਰ ਅਤੇ ਸਿਰ ਦਰਦ ਹੋਣਾ, ਕਮਜ਼ੋਰੀ ਹੋਣਾ ,ਸਰੀਰ ਨੂੰ ਪਸੀਨਾ ਆਉਣਾ ਆਦਿ ਹੋਣ ਤੇ ਨੇੜੇ ਦੇ ਸਿਹਤ ਕੇਂਦਰ ਵਿਖੇ ਜਾ ਕੇ ਮੁਫ਼ਤ ਜਾਂਚ ਕਰਵਾਉਣੀ ਚਾਹੀਦੀ ਹੈ ।
ਮਲੇਰੀਆ ਬੁਖਾਰ ਤੋਂ ਬਚਾਅ ਦੇ ਲਈ ਆਲੇ ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ,ਖੜ੍ਹੇ ਪਾਣੀ ਵਿਚ ਕਾਲੇ ਤੇਲ ਦਾ ਛਿੜਕਾ ਕੀਤਾ ਜਾਵੇ, ਟੋਏ ਆਦਿ ਭਰ ਦਿੱਤੇ ਜਾਣ, ਸਰੀਰ ਨੂੰ ਪੂਰੀ ਤਰਾਂ ਢੱਕ ਕੇ ਰੱਖਣ ਵਾਲੇ ਕੱਪੜੇ ਪਾਏ ਜਾਣ, ਸੌਣ ਵੇਲੇ ਮੱਛਰਦਾਨੀ ਅਤੇ ਮੱਛਰ ਭਜਾਊ ਕਰੀਮਾਂ ਦਾ ਇਸਤੇਮਾਲ ਕੀਤਾ ਸਿਹਤ ਵਿਭਾਗ ਦੁਆਰਾ ਮਲੇਰੀਆ ਸੰਬੰਧੀ ਕੱਢੀ ਗਈ ਜਾਗਰੂਕਤਾ ਰੈਲੀ ।
ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰ ਵੰਡੇ । ਇਸ ਮੌਕੇ ਗੁਰਲਾਲ ਸਿੰਘ ਅੈਸ.ਆਈ., ਮਲਟੀਪਰਪਜ ਹੈਲਥ ਵਰਕਰ ਅਮਿਤ ਕੁਮਾਰ,ਸਤੀਸ਼ ਕੁਮਾਰ,ਹਰੀਸ਼ ਕੁਮਾਰ,ਗੁਰਮੀਤ ਸਿੰਘ ,ਲਖਵਿੰਦਰ ਸਿੰਘ ,ਵਿਜੈ ਕੁਮਾਰ,ਮਨਜੀਤ ਸਿੰਘ ,ਨਰਿੰਦਰ ਸਿੰਘ ,ਹਰਜਿੰਦਰ ਸਿੰਘ ਆਦਿ ਹਾਜ਼ਰ ਸਨ । ਲੋਕਾਂ ਨੂੰ ਜਾਗਰੂਕ ਕਰਨ ਲਈ ਇਸ਼ਤਿਹਾਰ ਵੰਡੇ । ਇਸ ਮੌਕੇ ਗੁਰਲਾਲ ਸਿੰਘ ਐੱਸ ਆਈ, ਮਲਟੀਪਰਪਜ ਹੈਲਥ ਵਰਕਰ ਅਮਿਤ ਕੁਮਾਰ,ਸਤੀਸ਼ ਕੁਮਾਰ,ਹਰੀਸ਼ ਕੁਮਾਰ,ਗੁਰਮੀਤ ਸਿੰਘ ,ਲਖਵਿੰਦਰ ਸਿੰਘ ,ਵਿਜੈ ਕੁਮਾਰ,ਮਨਜੀਤ ਸਿੰਘ ,ਨਰਿੰਦਰ ਸਿੰਘ ,ਹਰਜਿੰਦਰ ਸਿੰਘ ਆਦਿ ਹਾਜ਼ਰ ਸਨ ।