ਬਰੈਮਪਟਨ, 6 ਜੂਨ 2020 – ਕੈਨੇਡਾ ਦੇ ਪੰਜਾਬੀਆਂ ਦੀ ਵੱਧ ਆਬਾਦੀ ਵਾਲੇ ਸ਼ਹਿਰ ਬਰੈਮਪਟਨ ਵਿੱਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਘਟਣ ਲੱਗੀ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 672 ਤੋਂ ਘੱਟ ਹੋ ਕੇ 562 ਰਹਿ ਗਈ ਹੈ। ਇਸ ਸਮੇਂ ‘ਚ ਕਿਸੇ ਮਰੀਜ਼ ਦੀ ਕੋਰੋਨਾ ਵਾਇਰਸ ਨਾਲ ਮੌਤ ਨਹੀਂ ਹੋਈ।
ਜੇਕਰ ਇਸੇ ਤ੍ਹਰਾਂ ਹੀ ਮਰੀਜਾਂ ਦੀ ਗਿਣਤੀ ਘੱਟ ਹੁੰਦੀ ਗਈ ਤਾਂ ਅਗਲੇ ਹਫਤੇ ਤੋਂ ਸੂਬਾ ਸਰਕਾਰ ਦਸ ਤੋ ਵੀਹ ਲੋਕਾਂ ਨੂੰ ਸਰਤਾਂ ਤਹਿਤ ਇਕੱਠੇ ਹੋਣ ਦੀ ਇਜਾਜ਼ਤ ਦਾ ਐਲਾਨ ਕਰ ਸਕਦੀ ਹੈ। ਸਰਕਾਰਾਂ ਵਲੋਂ ਵੀਕ-ਐਂਡ ‘ਤੇ ਲੋਕਾਂ ਨੂੰ ਫਿਰ ਇਤਹਿਆਤ ਵਰਤਣ ਦੀ ਅਪੀਲ ਕੀਤੀ ਗਈ ਹੈ।