ਨਵੀਂ ਦਿੱਲੀ, 6 ਜੂਨ 2020 – ਦੇਸ਼ ‘ਚ ਕੋਰੋਨਾ ਵਾਇਰਸ ਦੇ ਕੇਸ ਦਿਨੋਂ ਦਿਨ ਵਧਦੇ ਹੀ ਜਾ ਰਹੇ ਹਨ। ਹੁਣ ਤੱਕ ਦੇਸ਼ ‘ਚ 236,781 ਕੇਸ ਸਾਹਮਣੇ ਆ ਚੁੱਕੇ ਹਨ ਜਦੋਂ ਕਿ ਭਾਰਤ ‘ਚ ਇਸ ਵਾਇਰਸ ਕਾਰਨ 6,649 ਮੌਤਾਂ ਹੋ ਚੁੱਕੀਆਂ ਹਨ। ਪਰ ਇਸ ਦੇ ਨਾਲ ਹੀ ਹੁਣ ਤੱਕ ਇਸ ਵਾਇਰਸ ਤੋਂ 114,073 ਮਰੀਜ਼ ਠੀਕ ਵੀ ਹੋ ਚੁੱਕੇ ਹਨ।
ਬੀਤੇ ਸ਼ੁੱਕਰਵਾਰ ਨੂੰ ਭਾਰਤ ‘ਚ ਕੋਰੋਨਾ ਦੇ 9,851 ਕੇਸ ਸਾਹਮਣੇ ਆਏ ਸਨ ਜਦੋਂ ਕਿ 273 ਲੋਕਾਂ ਦੀ ਮੌਤ ਹੋ ਗਈ ਸੀ।