updated 5:59 AM UTC, Feb 21, 2020
Headlines:

ਟਰੰਪ ਦੀ ਕਾਨੂੰਨੀ ਟੀਮ ਵੱਲੋਂ ਪਹਿਲਾ ਜਵਾਬ ਦਾਇਰ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਕਾਨੂੰਨੀ ਟੀਮ ਨੇ ਮਹਾਦੋਸ਼ ਮਾਮਲੇ ’ਚ ਸੈਨੇਟ ਵੱਲੋਂ ਸੰਮਨ ਭੇਜੇ ਜਾਣ ਮਗਰੋਂ ਆਪਣਾ ਪਹਿਲਾ ਜਵਾਬ ਦਾਇਰ ਕਰ ਦਿੱਤਾ ਹੈ। ਉਨ੍ਹਾਂ ਪ੍ਰਤੀਨਿਧ ਸਦਨ ਵੱਲੋਂ ਲਗਾਏ ਗਏ ਦੋ ਦੋਸ਼ਾਂ ਨੂੰ ਬਹੁਤ ਹੀ ਸ਼ਰੇਆਮ ਤੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕੀ ਲੋਕਾਂ ਦੇ ਫ਼ੈਸਲੇ ਨੂੰ ਬਦਲਣ ਦੀ ਕੋਸ਼ਿਸ਼ ਕਰਾਰ ਦਿੱਤਾ।ਟਰੰਪ ਦੇ ਵਕੀਲਾਂ ਨੇ ਸੈਨੇਟ ਕੋਲ ਦਾਇਰ ਕੀਤੇ ਛੇ ਸਫ਼ਿਆਂ ਦੇ ਜਵਾਬ ’ਚ ਕਿਹਾ, ‘ਇਹ 2016 ਦੀਆਂ ਚੋਣਾਂ ’ਚ ਅਮਰੀਕੀ ਲੋਕਾਂ ਵੱਲੋਂ ਦਿੱਤੇ ਫਤਵੇ ਨੂੰ ਸ਼ਰੇਆਮ ਤੇ ਗ਼ੈਰ-ਕਾਨੂੰਨੀ ਢੰਗ ਨਾਲ ਬਦਲਣ ਅਤੇ 2020 ਦੀਆਂ ਚੋਣਾਂ ’ਚ ਦਖਲ ਦੇਣ ਦੀ ਕੋਸ਼ਿਸ਼ ਹੈ ਜਿਨ੍ਹਾਂ ਨੂੰ ਸਿਰਫ਼ ਇੱਕ ਮਹੀਨਾ ਹੀ ਰਹਿ ਗਿਆ ਹੈ।’ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਖ਼ਿਲਾਫ਼ ਮਹਾਦੋਸ਼ ਲਿਆਉਣ ਦੀਆਂ ਪੱਖਪਾਤੀ ਕੋਸ਼ਿਸ਼ਾਂ ਉਸੇ ਦਿਨ ਤੋਂ ਸ਼ੁਰੂ ਹੋ ਗਈਆਂ ਸੀ ਜਿਸ ਦਿਨ ਉਨ੍ਹਾਂ ਅਹੁਦਾ ਸੰਭਾਲਿਆ ਸੀ ਅਤੇ ਇਹ ਅੱਜ ਵੀ ਜਾਰੀ ਹਨ।

New York