updated 8:42 AM UTC, May 21, 2019
Headlines:

ਫੇਸਬੁੱਕ ਤੇ ਕੰਟਰੋਲ ਲਈ ਗੰਭੀਰਤਾ ਨਾਲ ਵਿਚਾਰ ਜ਼ਰੂਰੀ ਕਮਲਾ ਹੈਰਿਸ

ਅਮਰੀਕੀ ਰਾਸ਼ਟਰਪਤੀ ਅਹੁਦੇ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਦੀ ਦੌੜ 'ਚ ਸ਼ਾਮਲ ਭਾਰਤੀ ਮੂਲ ਦੀ ਸੰਸਦ ਮੈਂਬਰ ਕਮਲਾ ਹੈਰਿਸ ਨੇ ਫੇਸਬੁੱਕ 'ਤੇ ਕੰਟਰੋਲ ਦੀ ਵਕਾਲਤ ਕੀਤੀ ਹੈ। ਕੈਲੀਫੋਰਨੀਆ ਤੋਂ ਡੈਮੋਕ੍ਰੇਟਿਕ ਸੈਨੇਟਰ ਕਮਲਾ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਾਨੂੰ ਫੇਸਬੁੱਕ 'ਤੇ ਕੰਟਰੋਲ ਲਈ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਮੀਡੀਆ ਕੰਪਨੀ ਦੀ ਵਰਤੋਂ ਹੁਣ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ। ਕਮਲਾ ਨੇ ਕਿਹਾ ਕਿ ਫੇਸਬੁੱਕ ਨੇ ਵੱਡੇ ਪੈਮਾਨੇ 'ਤੇ ਵਿਕਾਸ ਕੀਤਾ ਹੈ। ਇਸ ਨੇ ਆਪਣੇ ਯੂਜ਼ਰਾਂ ਦੇ ਵਿਸ਼ੇਸ਼ ਹਿੱਤਾਂ 'ਤੇ ਆਪਣੇ ਵਾਧੇ ਤੇ ਵਿਕਾਸ ਨੂੰ ਤਰਜੀਹ ਦਿੱਤੀ ਹੈ। ਖਾਸ ਕਰਕੇ ਪ੍ਰਾਈਵੇਸੀ 'ਤੇ। ਮੇਰਾ ਮੰਨਣਾ ਹੈ ਕਿ ਫੇਸਬੁੱਕ 'ਤੇ ਕੰਟਰੋਲ ਲਈ ਇਸ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਜਦੋਂ ਤੁਸੀਂ ਇਸ ਮੁੱਦੇ ਨੂੰ ਦੇਖਦੇ ਹੋ ਤਾਂ ਇਹ ਨਿਸ਼ਚਿਤ ਰੂਪ ਨਾਲ ਇਕ ਉਪਯੋਗਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਬਹੁਤ ਘੱਟ ਲੋਕ ਹਨ, ਜੋ ਫੇਸਬੁੱਕ ਦੀ ਵਰਤੋਂ ਤੋਂ ਬਿਨਾਂ ਅਸਲ 'ਚ ਆਪਣੇ ਭਾਈਚਾਰੇ ਤੇ ਸਮਾਜ 'ਚ ਰਹਿ ਸਕਦੇ ਹਨ, ਉਨ੍ਹਾਂ ਦਾ ਪੇਸ਼ਾ ਚਾਹੇ ਜੋ ਵੀ ਹੋਵੇ। ਇਸ ਲਈ ਸਾਨੂੰ ਪਛਾਣ ਕਰਨੀ ਹੋਵੇਗੀ ਕਿ ਇਹ ਕੀ ਹੈ। ਇਸ ਅਸਲ 'ਚ ਇਕ ਉਪਯੋਗਤਾ ਹੈ, ਜੋ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ ਤੇ ਇਸ ਕਾਰਨ ਮੇਰੀ ਚਿੰਤਾ ਹੈ ਕਿ ਇਸ ਨੂੰ ਰੋਕਿਆ ਜਾਵੇ।

New York