updated 6:27 AM UTC, Jul 20, 2019
Headlines:

ਨਵੇਂ ਰਾਜਾ ਨਾਲ ਮੁਲਾਕਾਤ ਲਈ ਟਰੰਪ ਨੂੰ ਸੱਦਾ ਦੇਣਗੇ ਸ਼ਿੰਜੋ ਆਬੇ

ਵਾਸ਼ਿੰਗਟਨ - ਏਸ਼ੀਆ 'ਚ ਕਰੀਬੀ ਦੋਸਤ ਨਾ ਹੋਣ ਕਾਰਨ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਲੁਭਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੇ। ਇਸ ਲਈ ਉਹ ਦੇਸ਼ ਦੇ ਨਵੇਂ ਰਾਜਾ ਦੇ ਰਾਜਤਿਲਕ ਦਾ ਮੌਕਾ ਵੀ ਹੱਥੋਂ ਗੁਆਉਣਾ ਨਹੀਂ ਚਾਹੁੰਦੇ। ਆਬੇ ਵਲੋਂ ਟਰੰਪ ਨਾਲ ਮੁਲਾਕਾਤ ਕਰਨ ਲਈ ਵਾਸ਼ਿੰਗਟਨ ਜਾਣ ਅਤੇ ਉਥੇ ਫਸਟ ਲੇਡੀ ਦਾ ਜਨਮ ਦਿਨ ਮਨਾਉਣ ਦਾ ਪ੍ਰੋਗਰਾਮ ਹੈ। ਉਸ ਤੋਂ ਬਾਅਦ ਉਹ ਟਰੰਪ ਲਈ ਨਵੇਂ ਰਾਜਾ ਨਾਲ ਮੁਲਾਕਾਤ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਵਜੋਂ ਟਰੰਪ ਨੂੰ ਸੱਦਣਗੇ।ਦੱਸਣਯੋਗ ਹੈ ਕਿ ਕੁਝ ਹਫਤੇ ਪਹਿਲਾਂ ਹੀ ਸ਼ਹਿਜ਼ਾਦਾ ਨਰੂਹਿਤੋ ਨੇ ਜਾਪਾਨ ਦੀ ਰਾਜਗੱਦੀ ਸੰਭਾਲੀ ਹੈ। ਉਨ੍ਹਾਂ ਦੇ 85 ਸਾਲਾ ਪਿਤਾ ਅਕੀਹੋਤਾ ਦਾ 30 ਸਾਲ ਦਾ ਰਾਜ 30 ਅਪ੍ਰੈਲ ਨੂੰ ਖਤਮ ਹੋ ਰਿਹਾ ਹੈ।

New York