updated 7:22 AM UTC, Mar 23, 2019
Headlines:

ਸਭ ਤੋਂ ਜ਼ਿਆਦਾ ਰੱਦ ਹੋਈਆਂ ਭਾਰਤੀ IT ਕੰਪਨੀਆਂ ਦੇ H-1B ਵੀਜ਼ਾ ਦੀਆਂ ਅਰਜ਼ੀਆਂ

ਸਾਲ 2018 ਦੌਰਾਨ ਟਾਟਾ ਕੰਸਲਟੈਂਸੀ ਸਰਵਿਸਿਜ਼, ਕੋਗਨੀਜੈਂਟ ਅਤੇ ਇਨਫੋਸਿਸ ਐਚ-1ਬੀ ਵੀਜ਼ਾ ਐਕਸਟੈਂਸ਼ਨਾਂ ਦੀਆਂ ਅਰਜ਼ੀਆਂ ਸਭ ਤੋਂ ਜ਼ਿਆਦਾ ਰੱਦ ਕੀਤੀਆਂ ਗਈਆਂ। ਅਜਿਹਾ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਇਸ ਨਾਲ ਜੁੜੀ ਪ੍ਰਕਿਰਿਆ ਨੂੰ ਸਖਤ ਬਣਾਉਣ ਦੇ ਕਾਰਨ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਤਰਨਾਲੋਜੀ ਕੰਪਨੀਆਂ ਨੂੰ ਤਰਜੀਹ ਦੇਣ ਲਈ ਅਜਿਹਾ ਕੀਤਾ ਜਾ ਰਿਹਾ ਹੈ।ਇਨਫੋਸਿਸ ਅਤੇ ਟੀ.ਟੀ.ਐਸ. 'ਤੇ ਇਸ ਦਾ ਅਸਰ ਸਭ ਤੋਂ ਜ਼ਿਆਦਾ ਪਿਆ ਹੈ। ਇਨਫੋਸਿਸ ਦੀਆਂ 2042 ਅਰਜ਼ੀਆਂ ਰੱਦ ਕੀਤੀਆਂ ਗਈਆਂ, ਇਸ ਦੇ ਨਾਲ ਹੀ ਟੀ.ਸੀ.ਐੱਸ. 'ਚ ਮਾਮਲੇ ਦੀ ਸੰਖਿਆ 1744 ਰਹੀ। ਇਹ ਅੰਕੜੇ ਇਕ ਅਮਰੀਕੀ ਥਿੰਕ ਟੈਂਕ ਸੈਂਟਰ ਫਾਰ ਇਮੀਗ੍ਰੇਸ਼ਨ ਸਟੱਡੀਜ਼ ਨੇ ਐਚ-1 ਬੀ ਡਾਟਾ ਦੇ ਵਿਸ਼ਲੇਸ਼ਣ ਤੋਂ ਬਾਅਦ ਜਾਰੀ ਕੀਤਾ ਹੈ। ਅਮਰੀਕਾ ਵਿਚ ਹੈੱਡਕੁਆਟਰ ਰੱਖਣ ਵਾਲੇ ਅਤੇ ਆਪਣੇ ਜ਼ਿਆਦਾਤਾਰ ਕਰਮਚਾਰੀ ਭਾਰਤ ਦੇ ਰੱਖਣ ਵਾਲੀ ਕਾਗਨੀਜੈਂਟ ਦੇ 3548 ਅਰਜ਼ੀਆਂ ਸਾਲ 2018 'ਚ ਰੱਦ ਹੋਈਆਂ। ਇਹ ਕਿਸੇ ਵੀ ਕੰਪਨੀ ਲਈ ਸਭ ਤੋਂ ਵਧ ਸੰਖਿਆ ਹੈ। ਥਿੰਕ ਟੈਂਕ ਨੇ ਕਿਹਾ ਕਿ ਟੀ.ਸੀ.ਐਸ., ਇਨਫੋਸਿਸ, ਵਿਪਰੋ, ਕਾਗਨੀਜੈਂਟ ਤੋਂ ਇਲਾਵਾ ਟੇਕ ਮਹਿੰਦਰਾ ਅਤੇ ਐਚ.ਸੀ.ਐਲ. ਤਕਨਾਲੋਜੀ ਦੀ ਅਮਰੀਕੀ ਇਕਾਈਆਂ ਦੀਆਂ ਰੱਦ ਅਰਜ਼ੀਆਂ ਦੀ ਸੰਖਿਆ ਟਾਪ 30 ਕੰਪਨੀਆਂ ਦੀਆਂ ਅਜਿਹੀਆਂ ਬੇਨਤੀਆਂ ਦੇ ਕਰੀਬ ਦੋ ਤਿਹਾਈ 'ਤੇ ਰਹੀ। ਉਸਨੇ ਯੂ.ਐਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਵਲੋਂ ਪੇਸ਼ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਇਹ ਗੱਲ ਕਹੀ। ਇਨ੍ਹਾਂ 6 ਕੰਪਨੀਆਂ ਨੂੰ ਸਿਰਫ 16 ਫੀਸਦੀ ਯਾਨੀ ਕਿ 2145 ਐਚ-1 ਬੀ ਵੀਜ਼ਾ ਪਰਮਿਟ ਮਿਲੇ। ਸਾਲ 2018 'ਚ ਸਿਰਫ ਐਮਾਜ਼ੋਨ ਨੂੰ 2399 ਵੀਜ਼ਾ ਪਰਮਿਟ ਮਿਲੇ।

5°C

New York

Sunny

Humidity: 49%

Wind: 22.53 km/h

  • 03 Jan 2019 7°C 3°C
  • 04 Jan 2019 8°C 1°C