updated 8:42 AM UTC, May 21, 2019
Headlines:

1 ਕਿਲੋ ਹੈਰੋਇਨ ਸਮੇਤ ਤਸਕਰ ਕਾਬੂ

ਪੱਟੀ - ਜ਼ਿਲਾ ਤਰਨ ਤਾਰਨ ਦੇ ਅਧੀਨ ਆਉਂਦੇ ਥਾਣਾ ਸਦਰ ਪਟੀ ਦੀ ਪੁਲੀਸ ਵਲੋਂ ਬੀਤੀ ਰਾਤ ਪਿੰਡ ਘਰਿਆਲਾ ਠਠਾ ਟੀ ਪੁਆਇੰਟ ਤੇ ਨਾਕਾਬੰਦੀ ਦੌਰਾਨ ਇਕ ਤਸਕਰ ਨੂੰ 1 ਕਿਲੋ 10 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕਰ ਲਿਆ।ਇਸ ਤਸਕਰ ਦੀ ਪਹਿਚਾਣ ਸਾਰਜ ਸਿੰਘ ਦਾਸੂਵਾਲ ਦੇ ਤੋਰ ਤੇ ਕੀਤੀ ਗਈ ਅਤੇ ਇਹ ਕਾਂਗਰਸ ਦੇ ਸੀਨੀਅਰ ਆਗੂ ਦੇ ਤੋਰ ਵੀ ਜਾਣਿਆ ਜਾਂਦਾ ਜਿਸਦੀਆਂ ਸਮੇਂ ਸਮੇਂ ਦੇ ਹਲਕਾ ਵਿਧਾਇਕਾ ਮੰਤਰੀਆਂ ਦੇ ਨਾਲ-ਨਾਲ ਪੰਜਾਬ ਦੇ ਮੁਖ ਮੰਤਰੀ ਨਾਲ ਵੀ ਤਸਵੀਰਾਂ ਜਨਤਕ ਹੋ ਚੁਕੀਆਂ ਹਨ ਪੁਲੀਸ ਦੇ ਐਸ ਪੀ ਹਰਜੀਤ ਸਿੰਘ ਨੇ ਦਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਕੀਮਤ 5 ਕਰੋੜ ਰੁਪਏ ਹੈ ਐਸ ਪੀ ਇਨਵੈਸਟੀਗੇਸ਼ਨ ਹਰਜੀਤ ਸਿੰਘ ਧਾਲੀਵਾਲ ਨੇ ਦਸਿਆ ਕਿ ਬੀਤੀ ਰਾਤ ਸਦਰ ਥਾਣਾ ਮੁਖੀ ਸ਼ਿਵਦਰਸ਼ਨ ਸਿੰਘ ਅਤੇ ਚੌਂਕੀ ਇੰਚਾਰਜ ਘਰਿਆਲਾ ਦੇ ਸਬ-ਇੰਸਪੈਕਟਰ ਲਖਵਿੰਦਰ ਸਿੰਘ ਨੇ ਨਾਕਾਬੰਦੀ ਦੌਰਾਨ ਸਾਰਜ ਸਿੰਘ ਦਾਸੂਵਾਲ ਵਾਸੀ ਦਾਸੂਵਾਲ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਪੁਲੀਸ ਨੇ ਮੁਲਜ਼ਮ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਐਸਪੀ ਇਨਵੇਸਟੀਗੇਸ਼ਨ ਨੇ ਦਸਿਆ ਕਿ ਮੁਲਜ਼ਮ ਸਾਰਜ ਸਿੰਘ ਦਾਸੂਵਾਲ ਲੰਮੇ ਸਮੇਂ ਤੋਂ ਹੈਰੋਇਨ ਤਸਕਰੀ ਦਾ ਕੰਮ ਕਰ ਰਿਹਾ ਹੈ ਅਤੇ ਇਸਦੇ ਹੋਰ ਵੀ ਕਈ ਤਸਕਰਾਂ ਨਾਲ ਸਬੰਧ ਹਨ। ਉਨ੍ਹਾਂ ਕਿਹਾ ਕਿ ਇਹ ਹੈਰੋਇਨ ਕਿਥੇ ਵੇਚੀ ਜਾਣੀ ਸੀ, ਪੁਲੀਸ ਵਲੋਂ ਦੇਰ ਸ੍ਹਾਮ ਸਾਰਜ ਸਿੰਘ ਨੂੰ ਪਟੀ ਦੇ ਜਜ ਮੁਨੀਸ਼ ਗਰਗ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਪੁਲੀਸ ਨੂੰ ਉਸਦਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਹੈ

New York