updated 6:02 AM GMT, Nov 20, 2018
Headlines:

ਰੋਹਿਤ ਨੇ ਟੀ20 'ਚ ਲਗਾਇਆ ਚੌਥਾ ਸੈਂਕੜਾ

ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ ਦੌਰਾਨ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੇ ਕਪਤਾਨ ਵਿਰੋਟ ਕੋਹਲੀ ਦੀ ਗੈਰ-ਮੌਜੂਦਗੀ 'ਚ ਉਸਦਾ ਵੱਡਾ ਰਿਕਾਰਡ ਤੋੜ ਦਿੱਤਾ ਹੈ। ਰੋਹਿਤ ਨੇ ਲਖਨਾਊ ਟੀ-20 'ਚ ਪ੍ਰੀ-ਦੀਵਾਲੀ ਧਮਾਕਾ ਕਰਦੇ ਹੋਏ 7 ਛੱਕਿਆਂ ਦੀ ਮਦਦ ਨਾਲ 111 ਦੌੜਾਂ ਬਣਾਈਆਂ। ਰੋਹਿਤ ਹੁਣ ਟੀ-20 ਕੌਮਾਂਤਰੀ 'ਚ ਸਭ ਤੋਂ ਜ਼ਿਆਦਾ 2203 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਵਿਰਾਟ ਕੋਹਲੀ (2102 ਦੌੜਾਂ) ਦਾ ਰਿਕਾਰਡ ਤੋੜਿਆ। ਰੋਹਿਤ ਹੁਣ ਭਾਰਤ ਵਲੋਂ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਜਦਕਿ ਓਵਰ ਆਲ ਰਿਕਾਰਡ ਦੇਖਿਆ ਜਾਵੇ ਤਾਂ ਉਹ ਹੁਣ ਸਿਰਫ ਮਾਰਟਿਨ ਗੁਪਟਿਲ (2271) ਦੌੜਾਂ ਹੀ ਪਿੱਛੇ ਰਹਿ ਗਏ ਹਨ। ਸੁਰੇਸ਼ ਰੈਨਾ 1605 ਦੌੜਾਂ ਬਣਾ ਕੇ ਤੀਜੇ ਨੰਬਰ 'ਤੇ ਭਾਰਤ ਵਲੋਂ ਟੀ-20 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ 'ਚ ਤੀਜੇ ਨੰਬਰ 'ਤੇ ਸੁਰੇਸ਼ ਰੈਨਾ ਹਨ। ਭਾਰਤੀ ਟੀਮ ਤੋਂ ਬਾਹਰ ਚੱਲ ਰਹੇ ਰੈਨਾ ਹੁਣ ਤਕ 1605 ਦੌੜਾਂ ਬਣਾ ਚੁੱਕੇ ਹਨ। ਇਸ ਤੋਂ ਬਾਅਦ ਮਹਿੰਦਰ ਸਿੰਘ ਧੋਨੀ ਨੇ 1487, ਯੁਵਰਾਜ ਸਿੰਘ 1177 ਦੌੜਾਂ ਬਣਾਈਆਂ ਹਨ। ਰੋਹਿਤ ਨੇ 40 ਪਾਰੀਆਂ 'ਚ ਪੂਰੀਆਂ ਕੀਤੀਆਂ 1000 ਦੌੜਾਂ ਭਾਵੇਂ ਹੀ ਰੋਹਿਤ ਸ਼ਰਮਾ ਨੇ ਵਿਰਾਟ ਨੂੰ ਟੀ-20 'ਚ ਦੌੜਾਂ ਦੇ ਮਾਮਲੇ 'ਚ ਪਿੱਛੇ ਛੱਡ ਦਿੱਤਾ ਪਰ ਇੱਥੇ ਤਕ ਪਹੁੰਚਣ ਲਈ ਉਸ ਨੂੰ 40 ਪਾਰੀਆਂ ਖੇਡਣੀਆਂ ਪਈਆਂ ਹਨ। ਜਦਕਿ ਕੋਹਲੀ ਨੂੰ ਇਸ ਲੈਂਡਮਾਰਕ ਤੱਕ ਪਹੁੰਚਣ ਲਈ ਸਿਰਫ 27 ਪਾਰੀਆਂ ਖੇਡਣੀਆਂ ਪਈਆਂ। ਇਸ ਤੋਂ ਇਲਾਵਾ ਸੁਰੇਸ਼ ਰੈਨਾ ਤੇ ਯੁਵਰਾਜ ਸਿੰਘ ਨੇ 41, ਸ਼ਿਖਰ ਧਵਨ ਨੇ 42 ਤਾਂ ਧੋਨੀ ਨੇ 58 ਪਾਰੀਆਂ 'ਚ ਇਹ ਰਿਕਾਰਡ ਆਪਣੇ ਨਾਂ ਕੀਤਾ ਸੀ। ਰੋਹਿਤ ਦੇ ਟੀ-20 'ਚ 96 ਛੱਕੇ ਹੋਏ ਪੂਰੇ ਵਿੰਡੀਜ਼ ਖਿਲਾਫ ਦੂਜੇ ਟੀ-20 'ਚ ਰੋਹਿਤ ਨੇ 7 ਛੱਕੇ ਵੀ ਲਗਾਏ। ਉਸ ਨੇ ਆਪਣੇ ਛੱਕਿਆਂ ਦੀ ਸੰਖਿਆ 96 ਕਰ ਲਈ ਹੈ। ਇਸ ਮਾਮਲੇ 'ਚ ਉਸ ਨੇ ਨਿਊਜ਼ੀਲੈਂਡ ਦੇ ਬ੍ਰੈਂਡਨ ਮੈਕੁਲਮ ਨੂੰ ਪਿੱਛੇ ਛੱਡ ਦਿੱਤਾ। ਮੈਕੁਲਮ ਹੁਣ ਤਕ 91 ਛੱਕੇ ਲਗਾ ਚੁੱਕਿਆ ਸੀ। ਇਸ ਸੂਚੀ 'ਚ ਤੀਜੇ ਨੰਬਰ 'ਤੇ ਆਸਟਰੇਲੀਆ ਦੇ ਸ਼ੇਨ ਵਾਟਸਨ ਤੇ ਨਿਊਜ਼ੀਲੈਂਡ ਦੇ ਕੋਲਿਨ ਮੁਨਰੋ 83 ਛੱਕਿਆਂ ਦੇ ਨਾਲ ਚੌਥੇ ਸਥਾਨ, ਡੇਵਿਡ ਵਾਰਨਰ ਤੇ ਫਿੰਚ 79 ਛੱਕਿਆਂ ਦੇ ਨਾਲ 5 ਵੇਂ ਸਥਾਨ 'ਤੇ ਹੈ।]]

8°C

New York

Partly Cloudy

Humidity: 58%

Wind: 37.01 km/h

  • 20 Nov 2018 8°C 3°C
  • 21 Nov 2018 6°C -1°C