updated 5:59 AM UTC, Feb 21, 2020
Headlines:

ਰਣਬੀਰ ਕਪੂਰ ਨਾਲ ਕੰਮ ਕਰਨ ਲਈ ਉਤਸ਼ਾਹਿਤ ਹੈ ਸ਼ਰਧਾ

ਸ਼ਰਧਾ ਕਪੂਰ ਜਲਦ ਹੀ ਲਵ ਰੰਜਨ ਦੇ ਨਿਰਦੇਸ਼ਨ ਹੇਠ ਬਣਨ ਵਾਲੀ ਇੱਕ ਫਿਲਮ ’ਚ ਰਣਬੀਰ ਕਪੂਰ ਨਾਲ ਕੰਮ ਕਰੇਗੀ। ਲਵ, ਰਣਬੀਰ ਤੇ ਸ਼ਰਧਾ ਦੀ ਇਕੱਠਿਆਂ ਇਹ ਪਹਿਲੀ ਫਿਲਮ ਹੋਵੇਗੀ। ਫਿਲਮ ਦਾ ਨਾਂ ਅਜੇ ਤੈਅ ਨਹੀਂ ਕੀਤਾ ਗਿਆ। ਸ਼ਰਧਾ ਨੇ ਕਿਹਾ, ‘ਮੈਂ ਲਵ ਰੰਜਨ ਦੀ ਫਿਲਮ ’ਚ ਰਣਬੀਰ ਕਪੂਰ ਨਾਲ ਕੰਮ ਕਰ ਰਹੀ ਹਾਂ। ਮੈਨੂੰ ਲਵ ਰੰਜਨ ਦੀਆਂ ਫਿਲਮਾਂ ‘ਪਿਆਰ ਕਾ ਪੰਚਨਾਮਾ’ ਤੇ ‘ਸੋਨੂੰ ਕੇ ਟੀਟੂ ਕੀ ਸਵੀਟੀ’ ਬਹੁਤ ਪਸੰਦ ਹਨ। ਮੈਂ ਰਣਬੀਰ ਕਪੂਰ ਨਾਲ ਕੰਮ ਕਰਨ ਲਈ ਬਹੁਤ ਉਤਸ਼ਾਹਿਤ ਹਾਂ। ਉਹ ਸਾਡੀ ਪੀੜ੍ਹੀ ਦੇ ਸਭ ਤੋਂ ਬਿਹਤਰੀਨ ਅਦਾਕਾਰਾਂ ’ਚੋਂ ਇੱਕ ਹੈ। ਮੈਨੂੰ ਉਸ ਦਾ ਕੰਮ ਬਹੁਤ ਪਸੰਦ ਹੈ। ਇਸ ਤੋਂ ਪਹਿਲਾਂ ਮੈਨੂੰ ਕਦੀ ਵੀ ਰਣਬੀਰ ਨਾਲ ਕੰਮ ਕਰਨ ਦੀ ਪੇਸ਼ਕਸ਼ ਨਹੀਂ ਹੋਈ। ਮੈਨੂੰ ਇਸ ਫਿਲਮ ਦੀ ਉਡੀਕ ਹੈ।’ ਉਸ ਨੇ ਕਿਹਾ ਕਿ ਉਹ ਮਾਰਚ ਮਹੀਨੇ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰੇਗੀ। ਇਸ ਸਮੇਂ ‘ਸਟ੍ਰੀਟ ਡਾਂਸਰ 3ਡੀ’ ਦੇ ਪ੍ਰਚਾਰ ’ਚ ਮਸਰੂਫ਼ 32 ਸਾਲਾ ਅਦਾਕਾਰਾ ਨੇ ਕਿਹਾ, ‘ਸਟ੍ਰੀਟ ਡਾਂਸਰ 3ਡੀ ਰਿਲੀਜ਼ ਹੋਣ ਮਗਰੋਂ ਉਹ ਨਵੀਂ ਫਿਲਮ ਲਈ ਤਿਆਰੀ ਸ਼ੁਰੂ ਕਰੇਗੀ।’ ਸਟ੍ਰੀਟ ਡਾਂਸਰ 3ਡੀ ’ਚ ਉਹ ਵਰੁਣ ਧਵਨ ਨਾਲ ਕੰਮ ਕਰ ਰਹੀ ਹੈ।

New York