ਚੰਡੀਗੜ੍ਹ – ਹਰਿਆਣਾ ਰਾਜ ਵਿਜੀਲੈਂਸ ਬਿਉਰੋ ਨੇ ਥਾਣਾ ਖੇੜਕੀ ਦੌਲਾ ਗੁਰੂਗ੍ਰਾਮ ਦੇ ਮੁੱਖ ਸਿਪਾਹੀ ਅਮਿਤ ਨੂੰ ਉੱਤਮ ਨਗਰ, ਦਿੱਲੀ ਦੇ ਇਕ ਕਾਲ ਸੈਂਟਰ ਮਾਲਕ ਸ੍ਰੀ ਨਵੀਨ ਭੁਟਾਨੀ ਤੋਂ ਪੰਜ ਲੱਖ ਰੁਪਏ ਦੀ ਰਿਸ਼ਵਤ.ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕੀਤਾ ਹੈ।ਸ੍ਰੀ ਨਵੀਨ ਭੁਟਾਨੀ ਨੇ ਬਿਊਰੋ ਵਿਚ ਇਕ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਕਰਨਾਲ ਦੀ ਇਕ ਪਾਰਟੀ ਦੇ ਨਾਲ ਕੁੱਝ ਸਮੇਂ ਬਿਜਨੈਸ ਕੀਤਾ ਸੀ ਅਤੇ ਉਸ ਪਾਰਟੀ ਦੇ ਨਾਲ ਉਸ ਦਾ ਪੈਸਿਆਂ ਦੇ ਲੇਣ-ਦੇਣ ਦੇ ਸਬੰਧ ਵਿਚ ਝਗੜਾ ਹੋ ਗਿਆ ਸੀ। ਇਸ ਸਬੰਧ ਵਿਚ ਉਨ੍ਹਾਂ ਨੇ ਉਸ ਨੂੰ ਅੱਪੂ ਘਰ ਗੁਰੂਗ੍ਰਾਮ ਵਿਚ ਮਿਲਣ ਬੁਲਾਇਆ ਸੀ। ਉੱਥੇ ਕੁੱਝ ਪੁਲਿਸ ਵਾਲੇ ਉਸ ਨੂੰ ਗੱਡੀ ਵਿਚ ਬੈਠਾ ਕੇ ਥਾਨਾ ਖੇੜਕੀ ਦੌਲਾ ਵਿਚ ਐਸ.ਐਚ.ਓ. ਵਿਸ਼ਾਲ ਦੇ ਕੋਲ ਲੈ ਗਏ ਅਤੇ ਐਸ.ਐਚ.ਓ ਨੇ ਆਪਣੇ ਆਫਿਸ ਵਿਚ ਉਸ ਦੇ ਨਾਲ ਮਾਰ ਕੁੱਟ ਕੀਤੀ ਅਤੇ ਉਸ ਦਾ ਲੈਪਟਾਪ ਚੈਕ ਕੀਤਾ। ਲੈਪਟਾਪ ਤੋਂ ਉਸ ਦੇ ਕਾਰੋਬਾਰ ਦੇ ਬਾਰੇ ਵਿਚ ਜਾਣ ਕੇ ਐਸ.ਐਚ.ਓ ਨੇ ਉਸ ਤੋਂ ਇਕ ਕਰੋੜ ਰੁਪਏ ਦੀ ਮੰਗ ਕੀਤੀ ਅਤੇ ਨਾ ਦੇਣ ‘ਤੇ ਪੁਰੀ ਉਮਰ ਜੇਲ ਵਿਚ ਕੱਟਣ ਦੀ ਧਮਕੀ ਦਿੱਤੀ। ਡਰ ਦੇ ਮਾਰੇ ਉਸ ਨੇ ਫੋਨ ‘ਤੇ ਆਪਣੇ ਘਰ ਵਾਲਿਆਂ ਅਤੇ ਰਿਸ਼ਤੇਦਾਰਾਂ ਨਾਲ ਸੰਪਰਕ ਕਰ 57 ਲੱਖ ਰੁਪਏ ਦਾ ਇੰਤਜਾਮ ਕੀਤਾ। ਉਸ ਦਿਨ ਉਨ੍ਹਾਂ ਨੇ ਉਸ ਨੂੰ ਇਕ ਫਾਰਮ ‘ਤੇ ਰੱਖਿਆ ਅਤੇ ਅਗਲੇ ਦਿਨ ਉਸ ਦੇ ਦੋਸਤ ਮੋਨੂ ਨੇ ਮੁੱਖ ਸਿਪਾਹੀ ਨੂੰ 57 ਲੱਖ ਰੁਪਏ ਦਾ ਬੈਗ ਦਿੱਤੀ ਤਾਂ ਜਾ ਕੇ ਉਨ੍ਹਾਂ ਨੇ ਉਸ ਨੂੰ ਛੱਡਿਆ, ਪਰ ਉਸ ਦੇ ਦਸਤਾਵੇਜ ਤੇ ਲੈਪਟਾਪ ਵਾਪਸ ਨਹੀਂ ਕੀਤਾ। ਉਸ ਦੇ ਬਾਅਦ ਉਸ ਦੀ ਲੈਪਟਾਪ ਤੇ ਦਸਤਾਵੇਜਾਂ ਦੇ ਬਾਰੇ ਵਿਚ ਮੁੱਖ ਸਿਪਾਹੀ ਅਮਿਤ ਤੋਂ ਫੋਨ ‘ਤੇ ਗਲ ਹੁੰਦੀ ਰਹੀ, ਜਿਸ ਨੇ ਉਸ ਨੂੰ ਕਿਹਾ ਕਿ ਲੈਪਟਾਪ ਤੇ ਦਸਤਾਵੇਜ ਦੇਣ ਦੀ ਏਵਜ ਵਿਚ ਐਸ.ਐਚ.ਓ. ਵਿਸ਼ਾਲ 10 ਲੱਖ ਰੁਪਏ ਹੁੋਰ ਮੰਗ ਰਿਹਾ ਹੈ। ਉਸ ਦੇ ਦਸਿਆ ਕਿ ਉਸ ਨੇ ਉਸ ਗਲਬਾਤ ਦੀ ਰਿਕਾਡਿੰਗ ਕਰ ਲਈ ਹੈ, ਜਿਸ ਵਿਚ ਉਨ੍ਹਾਂ ਨੇ ਉਸ ਦੇ ਲੈਪਟਾਪ ਤੇ ਦਸਤਾਵੇਜ ਦੀ ਏਵਜ ਵਿਚ ਪੰਜ ਲੱਖ ਰੁਪਏ ਪਹਿਲਾਂ ਤੇ ਪੰਜ ਲੱਖ ਰੁਪਏ ਬਾਅਦ ਦੇਣ ਦੀ ਗਲ ਕਹੀ ਸੀ। ਉਪਰੋਕਤ ਸ਼ਿਕਾਇਤ ‘ਤੇ ਜਲਦੀ ਕਾਰਵਾਈ ਕਰਦੇ ਹੋਏ ਬਿਊਰੋ ਵੱਲੋਂ ਇਕ ਟੀਮ ਦਾ ਗਠਨ ਕੀਤਾ ਗਿਆ ਜਿਸ ਨੇ ਮੁੰਖ ਸਿਪਾਹੀ ਅਮਿਤ ਨੂੰ ਪੰਜ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੀ ਹੱਥੀ ਗਿਰਫਤਾਰ ਕੀਤਾ। ਆਰੋਪੀ ਦੇ ਵਿਰੁੱਧ ਬਿਊਰੋ ਦੇ ਗੁਰੂਗ੍ਰਾਮ ਸਥਿਤ ਥਾਣਾ ਵਿਚ ਭ੍ਰਿਸ਼ਟਾਚਾਰ ਐਕਟ ਤੇ ਭਾਰਤੀ ਦੰਡ ਸਹਿੰਤਾ ਦੀ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।