ਨਵੀਂ ਦਿੱਲੀ, 28 ਮਈ -ਮੁੱਖ ਮੰਤਰੀ ਹੇਮੰਤ ਸੋਰੇਨ ਦੀ ਕੋਸ਼ਿਸ਼ ਨਾਲ ਝਾਰਖੰਡ ਦੇ 180 ਪ੍ਰਵਾਸੀ ਮਜ਼ਦੂਰ ਏਅਰ ਏਸ਼ੀਆ ਦੀ ਉਡਾਣ ਨਾਲ ਅੱਜ ਸਵੇਰੇ 8.15 ਵਜੇ ਮੁੰਬਈ ਤੋਂ ਵਾਪਸ ਰਾਂਚੀ ਪਹੁੰਚੇ| ਸੂਬਾ ਸਰਕਾਰ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਇਸ ਲਈ ‘ਏਲੁਮਨਾਈ ਨੈਟਵਰਕ ਆਫ ਨੈਸ਼ਨਲ ਲਾਅ ਸਕੂਲ’ ਬੈਂਗਲੁਰੂ ਦੇ ਸਹਿਯੋਗ ਦੀ ਸ਼ਲਾਘਾ ਕੀਤੀ ਹੈ| ਬੁਲਾਰੇ ਨੇ ਦੱਸਿਆ ਕਿ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਝਾਰਖੰਡ ਦੇ ਕਈ ਪ੍ਰਵਾਸੀ ਮਜ਼ਦੂਰ ਹੋਰ ਸੂਬਿਆਂ ਵਿੱਚ ਫਸੇ ਹਨ, ਜਿੱਥੋਂ ਉਨ੍ਹਾਂ ਨੇ ਟਰੇਨਾਂ ਅਤੇ ਬੱਸਾਂ ਤੋਂ ਵਾਪਸ ਲਿਆਉਣਾ ਕਾਫੀ ਕਠਿਨ ਹੋ ਰਿਹਾ ਹੈ| ਉਨ੍ਹਾਂ ਸਾਰੀਆਂ ਥਾਂਵਾਂ ਤੋਂ ਵਿਸ਼ੇਸ਼ ਉਡਾਣਾਂ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਰਾਂਚੀ ਲਿਆਉਣ ਦੀ ਮਨਜ਼ਰੀ ਦਿੱਤੀ ਜਾਵੇ| ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਸ਼ੇਸ਼ ਉਡਾਣਾਂ ਤੋਂ ਮਜ਼ਦੂਰਾਂ ਦੀ ਵਾਪਸੀ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਪੱਤਰ ਦੇ ਮਾਧਿਅਮ ਨਾਲ ਅਪੀਲ ਕੀਤੀ ਸੀ| ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਦੀ ਅਗਵਾਈ ਵਿੱਚ ਜਿੱਥੇ ਇਕ ਪਾਸੇ ਝਾਰਖੰਡ ਵਿੱਚ ਰਹਿ ਰਹੇ ਜ਼ਰੂਰਤਮੰਦਾਂ ਦੇ ਰਹਿਣ-ਖਾਣ ਦੀ ਵਿਵਸਥਾ ਕੀਤੀ ਜਾ ਰਹੀ ਹੈ, ਉੱਥੇ ਹੀ ਸੂਬੇ ਦੇ ਬਾਹਰ ਫਸੇ ਲੋਕਾਂ ਦੀ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ