ਵਾਸ਼ਿੰਗਟਨ, 28 ਮਈ ਦੁਨੀਆ ਭਰ ਦੇ ਲੋਕ ਜਾਨਲੇਵਾ ਕੋਵਿਡ-19 ਮਹਾਮਾਰੀ ਕਾਰਨ ਦਹਿਸ਼ਤ ਵਿੱਚ ਹਨ| ਦੁਨੀਆ ਦਾ ਸਭ ਤੋਂ ਤਾਕਵਤਰ ਦੇਸ਼ ਅਮਰੀਕਾ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ| ਇੱਥੇ 1 ਲੱਖ ਤੋਂ ਵਧੇਰੇ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਤਕਰੀਬਨ ਇੰਨੇ ਹੀ ਲੋਕ ਪੀੜਤ ਹਨ| ਇਸ ਦੌਰਾਨ ਮੈਸਾਚੁਸੇਟਸ ਦੀ ਰਹਿਣ ਵਾਲੀ 103 ਸਾਲਾ ਸਟੇਜਨਾ ਨੇ ਹਾਲ ਹੀ ਵਿੱਚ ਕੋਰੋਨਾਵਾਇਰਸ ਨੂੰ ਮਾਤ ਦਿੱਤੀ ਹੈ| ਠੀਕ ਹੋਣ ਮਗਰੋਂ ਹਸਪਤਾਲ ਦੇ ਸਟਾਫ ਨੇ ਕੋਵਿਡ-19 ਨੂੰ ਹਰਾਉਣ ਵਾਲੀ ਦਾਦੀ ਨੂੰ ਜਸ਼ਨ ਮਨਾਉਣ ਲਈ ਬਰਫ ਦੀ ਠੰਡੀ ਬਡ ਲਾਈਟ ਦਿੱਤੀ|
ਕੁਝ ਹਫਤੇ ਪਹਿਲਾਂ ਸਟੇਜਨਾ ਨੂੰ ਘੱਟ ਪੱਧਰ ਦਾ ਬੁਖਾਰ ਸੀ, ਜਿਸ ਕਾਰਨ ਉਸ ਨੂੰ ਇੱਕ ਵੱਖਰੇ ਵਾਰਡ ਵਿੱਚ ਲਿਜਾਇਆ ਗਿਆ| ਇੱਥੇ ਉਹ ਆਪਣੇ ਨਰਸਿੰਗ ਹੋਮ ਵਿੱਚ ਕੋਵਿਡ-19 ਪ੍ਰਭਾਵਿਤ ਨਾਲ ਪੀੜਤ ਹੋਣ ਵਾਲੀ ਪਹਿਲੀ ਬਜ਼ੁਰਗ ਮਹਿਲਾ ਸੀ|
ਸਟੇਜਨਾ ਅਸਲ ਵਿੱਚ ਕੋਵਿਡ-19 ਨੂੰ ਸਮਝ ਨਹੀਂ ਸਕੀ ਪਰ ਉਸਨੂੰ ਪਤਾ ਸੀ ਕਿ ਉਹ ਬਹੁਤ ਬੀਮਾਰ ਸੀ| ਉਸਦੀ ਹਾਲਤ ਵਿਗੜਣ ਤੋਂ ਬਾਅਦ ਸ਼ੈਲੀ ਨੂੰ ਫੋਨ ਕਰਕੇ ਬੁਲਾਇਆ ਗਿਆ| ਉਹਨਾਂ ਨੂੰ ਲੱਗਾ ਕਿ ਸ਼ਾਇਦ ਇਹ ਕਹਿਣ ਲਈ ਬੁਲਾਇਆ ਗਿਆ ਕਿ ਇਹ ਉਨ੍ਹਾਂ ਦੀ ਆਖਰੀ ਵਿਦਾਈ ਸੀ| ਪਰ ਸਟੇਜਨਾ ਠੀਕ ਹੋ ਗਈ| ਯੂਐਸਏ ਟੂਡੇ ਨੇ ਸ਼ੈਲੀ ਦੇ ਪਤੀ ਦੇ ਐਡਮ ਗਨ ਦਾ ਹਵਾਲਾ ਦਿੰਦੇ ਹੋਏ ਦੱਸਿਆ, ਸਾਡੀ ਇਸ ਪੁਰਾਣੀ ਪੋਲਿਸ਼ ਦਾਦੀ ਨੇ ਅਧਿਕਾਰਤ ਤੌਰ ਤੇ ਕੋਰੋਨਵਾਇਰਸ ਨੂੰ ਹਰਾ ਦਿੱਤਾ|