ਸ਼੍ਰੀਨਗਰ, 28 ਮਈ – ਸ਼੍ਰੀਨਗਰ ਦੇ ਪੁਲਵਾਮਾ ਵਿੱਚ ਪੁਲੀਸ, ਫੌਜ ਅਤੇ ਸੀ.ਆਰ.ਪੀ.ਐਫ. ਦੀ ਮਦਦ ਨਾਲ ਇਕ ਵੱਡਾ ਅੱਤਵਾਦੀ ਹਮਲਾ ਹੋਣ ਤੋਂ ਟਲ ਗਿਆ| ਸੁਰੱਖਿਆ ਦਸਤਿਆਂ ਨੇ ਆਈ.ਈ.ਡੀ. ਨਾਲ ਭਰੀ ਸੈਂਟਰੋ ਕਾਰ ਨੂੰ ਸਮੇਂ ਰਹਿੰਦੇ ਹੀ ਟਰੈਕ ਕੀਤਾ ਅਤੇ ਉਸ ਨੂੰ ਨਕਾਰਾ ਕਰ ਦਿੱਤਾ| ਹਾਲਾਂਕਿ ਕਾਰ ਡਰਾਈਵਰ ਅੱਤਵਾਦੀ ਮੌਕੇ ਤੋਂ ਫਰਾਰ ਹੋ ਗਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ| ਕਸ਼ਮੀਰ ਪੁਲੀਸ ਆਈ.ਜੀ. ਵਿਜੇ ਕੁਮਾਰ ਨੇ ਦੱਸਿਆ ਕਿ ਇਸ ਸਾਜਿਸ਼ ਦੇ ਪਿੱਛੇ ਮੁੱਖ ਰੂਪ ਨਾਲ ਜੈਸ਼-ਏ-ਮੁਹੰਮਦ ਦਾ ਹੱਥ ਸੀ, ਜਿਸ ਵਿੱਚ ਹਿਜ਼ਬੁਲ ਮੁਜਾਹੀਦੀਨ ਵੀ ਉਸ ਨੂੰ ਮਦਦ ਕਰ ਰਿਹਾ ਸੀ| ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਦੀ ਯੋਜਨਾ ਤੇ ਪਾਣੀ ਫੇਰ ਦਿੱਤਾ ਹੈ|
ਆਈ.ਜੀ. ਵਿਜੇ ਕੁਮਾਰ ਨੇ ਪ੍ਰੈਸ ਕਾਨਫਰੈਂਸਿੰਗ ਵਿੱਚ ਦੱਸਿਆ, ”ਸਾਨੂੰ ਪਿਛਲੇ ਇਕ ਹਫਤੇ ਤੋਂ ਜਾਣਕਾਰੀ ਮਿਲ ਰਹੀ ਸੀ ਕਿ ਜੈਸ਼-ਏ-ਮੁਹੰਮਦ ਅਤੇ ਹਿਜ਼ਬੁਲ ਮਿਲ ਕੇ ਆਤਮਘਾਤੀ ਹਮਲੇ ਦੀ ਫਿਰਾਕ ਵਿੱਚ ਹਨ| ਇਸ ਵਿੱਚ ਇਹ ਕਾਰ ਬੰਬ ਦੀ ਵਰਤੋਂ ਕਰ ਰਹੇ ਹਨ| ਇਸ ਤੋਂ ਬਾਅਦ ਹੀ ਸਾਰੀਆਂ ਏਜੰਸੀਆਂ ਸਾਵਧਾਨ ਸਨ| ਉਹਨਾਂ ਕਿਹਾ ਕਿ ਕੱਲ ਦਿਨ ਵਿੱਚ ਸਾਡੀ ਜਾਣਕਾਰੀ ਪੁਖਤਾ ਹੋ ਗਈ| ਇਸ ਤੋਂ ਬਾਅਦ ਸ਼ਾਮ ਨੂੰ ਪੁਲਵਾਮਾ ਪੁਲੀਸ ਨੇ ਸੀ. ਆਰ. ਪੀ. ਐਫ., ਫੌਜ ਨੇ ਕਾਰ ਨੂੰ ਟਰੈਕ ਕਰ ਕੇ ਕਈ ਜਗ੍ਹਾ ਨਾਕਾ ਲਗਾਇਆ|”
ਆਈ.ਜੀ. ਨੇ ਦੱਸਿਆਕਿ, ”ਨਾਕਾ ਪਾਰਟੀ ਨੇ ਚੇਤਾਵਨੀ ਫਾਇਰ ਕੀਤਾ, ਜਿਸ ਤੋਂ ਬਾਅਦ ਅੱਤਵਾਦੀਆਂ ਨੇ ਗੱਡੀ ਘੁੰਮਾ ਕੇ ਦੌੜਨ ਦੀ ਕੋਸ਼ਿਸ਼ ਕੀਤੀ| ਇਸ ਤੋਂ ਬਾਅਦ ਉਨ੍ਹਾਂ ਨੂੰ ਦੂਜੀ ਚੇਤਾਵਨੀ ਦਿੱਤੀ ਗਈ, ਜਿਸ ਵਿੱਚ ਅੱਤਵਾਦੀ ਹਨ੍ਹੇਰੇ ਵਿੱਚ ਚਕਮਾ ਦੇ ਕੇ ਫਰਾਰ ਹੋ ਗਿਆ ਅਤੇ ਕਾਰ ਉੱਥੇ ਰਹਿ ਗਈ| ਸਾਡੀ ਪਾਰਟੀ ਨੇ ਦੂਰ ਤੋਂ ਦੇਖਿਆ ਅਤੇ ਸਵੇਰ ਹੋਣ ਦਾ ਇੰਤਜ਼ਾਰ ਕੀਤਾ| ਸਵੇਰੇ ਫੌਜ ਨਾਲ ਬੰਬ ਨਕਾਰਾ ਕਰਨ ਵਾਲੀ ਟੀਮ ਉੱਥੇ ਪਹੁੰਚੀ ਅਤੇ ਬੰਬ ਦਾ ਪਤਾ ਲਗਾਇਆ| ਇਸ ਤੋਂ ਬਾਅਦ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰ ਕੇ ਬੰਬ ਨੂੰ ਸੁਰੱਖਿਅਤ ਤਰੀਕੇ ਨਾਲ ਨਕਾਰਾ ਕੀਤਾ ਗਿਆ| ਇਸ ਤਰ੍ਹਾਂ ਬਹੁਤ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ ਗਿਆ|”
ਆਈ.ਜੀ. ਨੇ ਦੱਸਿਆ,”ਸਾਡੇ ਕੋਲ ਜਾਣਕਾਰੀ ਸੀ ਕਿ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਇਸ ਕਾਰਵਾਈ ਨੂੰ ਕਰਨ ਵਾਲਾ ਸੀ ਅਤੇ ਇਹ ਜੰਗ-ਏ-ਬਦਰ ਦੇ ਦਿਨ ਹੀ ਕਰਨਾ ਸੀ| ਪਰ ਫੌਜ ਨੇ ਨਿਗਰਾਨੀ ਵਧਾ ਦਿੱਤੀ ਅਤੇ ਬਹੁਤ ਸਾਰੀ ਚੌਕਸੀ ਵਰਤੀ ਗਈ| ਫੌਜ ਦੇ ਆਪਰੇਸ਼ਨ ਸਵੇਰ ਤੋਂ ਇਹ ਖਬਰ ਆਉਣ ਲੱਗੀ ਸੀ| ਆਦਿਲ ਡਾਰ ਜੋ ਹਿਜ਼ਬੁਲ ਮੁਜਾਹੀਦੀਨ ਦਾ ਅੱਤਵਾਦੀ ਹੈ, ਜੈਸ਼ ਦੇ ਨਾਲ ਵੀ ਰਹਿੰਦਾ ਹੈ| ਜੈਸ਼ ਦਾ ਫੌਜੀ ਭਰਾ ਜੋ ਪਾਕਿਸਤਾਨੀ ਕਮਾਂਡਰ ਹੈ, ਤਿੰਨੋਂ ਮਿਲ ਕੇ ਇਸ ਨੂੰ ਅੰਜਾਮ ਦੇਣ ਵਾਲੇ ਸਨ|
ਉਹਨਾਂ ਇਹ ਵੀ ਦੱਸਿਆ ਕਿ ਸ਼ੁਰੂਆਤੀ ਜਾਣਕਾਰੀ ਸੀ ਕਿ ਕਾਰ ਵਿੱਚ 25 ਕਿਲੋ ਵਿਸਫੋਟਕ ਹੋ ਸਕਦਾ ਹੈ ਪਰ ਜਿਸ ਹਿਸਾਬ ਨਾਲ ਜਾਣਕਾਰੀ ਹੋਣ ਤੋਂ ਬਾਅਦ ਮਲਬਾ 50 ਮੀਟਰ ਤੱਕ ਉੱਪਰ ਉੱਠਿਆ ਸੀ, ਉਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ 40 ਅਤੇ 45 ਕਿਲੋ ਤੱਕ ਆਈ.ਈ.ਡੀ. ਹੋਵੇਗਾ| ਜਿਕਰਯੋਗ ਹੈ ਕਿ ਅੱਜ ਸਵੇਰ ਹੀ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਦਸਤਿਆਂ ਤੇ ਕਾਰ ਵਿੱਚ ਆਈ.ਈ.ਡੀ. ਭਰ ਕੇ ਹਮਲੇ ਦੀ ਵੱਡੀ ਸਾਜਿਸ਼ ਨੂੰ ਨਾਕਾਮ ਕੀਤਾ ਗਿਆ ਸੀ| ਸੁਰੱਖਿਆ ਫੋਰਸਾਂ ਨੇ ਪੁਲਵਾਮਾ ਦੇ ਆਈਨਗੁੰਡ ਇਲਾਕੇ ਵਿੱਚ ਇਕ ਸੈਂਟਰੋ ਕਾਰ ਲਿਜਾ ਰਹੀ ਆਈ.ਈ.ਡੀ. ਨੂੰ ਬਰਾਮਦ ਕੀਤਾ ਸੀ| ਜਿਸ ਵਾਹਨ ਵਿੱਚ ਇਹ ਆਈ.ਈ.ਡੀ. ਮਿਲੀ ਹੈ, ਉਸ ਤੇ ਲੱਗੀ ਨੰਬਰ ਪਲੇਟ ਤੇ ਕਠੁਆ ਦਾ ਨੰਬਰ ਲਿਖਿਆ ਹੋਇਆ ਸੀ| ਕਾਰ ਵਿੱਚ ਵਿਸਫੋਟਕ ਇੰਨੀ ਭਾਰੀ ਮਾਤਰਾ ਵਿੱਚ ਭਰਿਆ ਸੀ ਕਿ ਸੁਰੱਖਿਆ ਦਸਤਿਆਂ ਨੂੰ ਉਸ ਨੂੰ ਉਡਾਉਣਾ ਪਿਆ|